ਨਵੀਂ ਦਿੱਲੀ—ਚਾਲੂ ਖਰੀਫ ਪੱਧਰ 'ਚ ਹੁਣ ਤੱਕ ਝੋਨਾ ਬਿਜਾਈ ਦਾ ਰਕਬਾ ਪਿਛਲੇ ਸਾਲ ਇਸੇ ਸਮੇਂ ਦੀ ਤੁਲਨਾ 'ਚ 6 ਪ੍ਰਤੀਸ਼ਤ ਵੱਧ ਕੇ 80 ਲੱਖ ਹੇਕਟੇਅਰ ਹੋ ਗਿਆ ਹੈ ਜਦਕਿ ਦਾਲਾਂ ਦੀ ਬਿਜਾਈ ਦਾ ਰਕਬਾ 23 ਪ੍ਰਤੀਸ਼ਤ ਵੱਧ ਕੇ 44.11 ਲੱਖ ਹੇਕਟੇਅਰ ਤੱਕ ਪਹੁੰਚਿਆਂ ਹੈ। ਖਰੀਫ ਦੀ ਬਿਜਾਈ ਦੱਖਣ ਪੱਛਮ ਮਾਨਸੂਨ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਜੁਲਾਈ ਤੋਂ ਗਤੀ ਫੜਦੀ ਹੈ। ਇਸ ਸ਼ੈਸ਼ਨ 'ਚ ਮੁੱਖ ਤੌਰ ਉਤੇ, ਝੋਨਾ. ਤੁਅਰ, ਮੂੰਗ, ਉੜਦ, ਸੋਇਆਬੀਨ, ਸੂਰਜਮੁੱਖੀ ਬੀਜ਼ ਅਤੇ ਕਪਾਸ ਦੀ ਖੇਤੀ ਹੈ। ਇੱਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਾਂ ਤੋਂ ਪ੍ਰਾਪਤ ਖਬਰਾਂ ਦੇ ਅਨੁਸਾਰ ਸੱਤ ਜੁਲਾਈ 2017 ਦੀ ਸਥਿਤੀ ਦੇ ਅਨੁਸਾਰ ਬਿਜਾਈ ਦਾ ਕੁਲ ਰਕਬਾ 404.27 ਲੱਖ ਹੇਕਟੇਅਰ ਸੀ।
-ਪਿਛਲੇ ਸਾਲ ਇਸੇ ਅਵਧੀ 'ਚ ਰਕਬਾ 371.39 ਲੱਖ ਹੇਕਟੇਅਰ ਸੀ। ਚਾਲੂ ਖਰੀਫ ਸ਼ੈਸ਼ਨ ਵਿਚ ਝੋਨੇ ਦੀ ਬਿਜਾਈ ਹੁਣ ਤੱਕ79.81 ਲੱਖ ਹੇਕਟੇਅਰ 'ਚ ਕੀਤੀ ਗਈ ਹੈ ਜੋ ਪਿਛਲੇ ਸਾਲ ਹੁਣ ਤੱਕ 75.28 ਲੱਖ ਹੇਕਟੇਅਰ 'ਚ ਸੀ।
-ਦਾਲਾਂ ਦਾ ਰਕਬਾ ਪਿਛਲੇ ਸਾਲ ਇਸੇ ਅਵਧੀ ਦੇ 35.88 ਲੱਖ ਹੇਕਟੇਅਰ ਦੇ ਮੁਕਾਬਲੇ ਵੱਧ ਕੇ ਇਸ ਬਾਰ 44.11 ਲੱਖ ਹੇਕਟੇਅਰ ਤੱਕ ਪਹੁੰਚ ਗਈ ਹੈ।
-ਮੋਟੇ ਅਨਾਜਾਂ ਦੀ ਬਿਜਾਈ ਦਾ ਰਕਬਾ ਵੱਧ ਕੇ 80.78 ਲੱਖ ਹੇਕਟੇਅਰ ( ਪਿਛਲੇ ਸਾਲ70.11 ਲੱਖ ਹੇਕਟੇਅਰ) ਹੈ। ਤੇਲ ਵਾਲੇ ਬੀਜ਼ਾਂ ਦੀ ਬਿਜਾਈ ਦਾ ਰਕਬਾ ਵੱਧ ਕੇ 69.74 ਲੱਖ ਹੇਕਟੇਅਰ ਤੋਂ ਵੱਧ ਕੇ 72.87 ਲੱਖ ਹੇਕਟੇਅਰ ਤੱਕ ਹੋ ਗਿਆ ਹੈ।
-ਗੰਨੇ ਦੀ ਬਿਜਾਈ47.93 ਲੱਖ ਹੇਕਟੇਅਰ 'ਚ ਕੀਤੀ ਗਈ ਹੈ ਜੋ ਪਿਛਲੇ ਸਾਲ ਦੀ ਸਮਾਨ ਅਵਧੀ 'ਚ 45.22 ਲੱਖ ਹੇਕਟੇਅਰ 'ਚ ਕੀਤੀ ਗਈ ਸੀ।
-ਕਪਾਸ ਖੇਤੀ ਦਾ ਰਕਬਾ ਵੱਧ ਕੇ 71.82 ਲੱਖ ਹੇਕਟੇਅਰ ਹੋ ਗਿਆ ਹੈ ਜੋ ਪਿਛਲੇ ਸਾਲ ਦੀ ਸਮਾਨ ਅਵਧੀ 'ਚ 67.89 ਲੱਖ ਹੇਕਟੇਅਰ ਸੀ।
-ਪਟਸਨ ਦਾ ਰਕਬਾ ਇੱਕ ਸਾਲ ਪਹਿਲਾਂ ਦੇ 7.27 ਲੱਖ ਹੇਕਟੇਅਰ ਤੋਂ ਘਟਾ ਕੇ ਇਸ ਬਾਰ 6.95 ਲੱਖ ਹੇਕਟੇਅਰ ਤੱਕ ਪਹੁੰਚ ਗਿਆ ਹੈ।
1 ਲੱਖ ਪਿੰਡਾਂ ਤੱਕ ਇੰਟਰਨੈੱਟ ਪਹੁੰਚਾਉਣ ਦੀ ਤਿਆਰੀ 'ਚ ਸਰਕਾਰ
NEXT STORY