ਨਵੀਂ ਦਿੱਲੀ (ਭਾਸ਼ਾ)–ਡਿਜੀਟਲ ਵਿੱਤੀ ਸੇਵਾ ਕੰਪਨੀ ਪੇਅ.ਟੀ.ਐੱਮ. ਨੇ ਕਿਹਾ ਕਿ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ ਉਸ ਦੀ ਆਮਦਨ ਵਧ ਕੇ 3,629 ਕਰੋੜ ਰੁਪਏ ਹੋ ਗਈ। ਕੰਪਨੀ ਨੇ ਦੱਸਿਆ ਕਿ ਸਾਲ-ਦਰ-ਸਾਲ ਆਧਾਰ ‘ਤੇ ਉਸ ਦੇ ਘਾਟੇ ‘ਚ 40 ਫੀਸਦੀ ਦੀ ਕਮੀ ਆਈ। ਪੇਅ. ਟੀ. ਐੱਮ. ਨੇ ਕਿਹਾ,‘‘ਅਸੀਂ ਆਪਣੇ ਮਰਚੈਂਟ ਪਾਰਟਨਰਸ ਲਈ ਡਿਜੀਟਲ ਸੇਵਾਵਾਂ ਦੇ ਨਿਰਮਾਣ ‘ਚ ਭਾਰੀ ਨਿਵੇਸ਼ ਕਰ ਰਹੇ ਹਾਂ।
ਵਿੱਤੀ ਸੇਵਾਵਾਂ ਅਤੇ ਵਿਕਰੀ ਯੰਤਰਾਂ ਨਾਲ ਲੈਣ-ਦੇਣ ‘ਚ ਭਾਰੀ ਵਾਧਾ ਦਰਜ ਕੀਤਾ ਗਿਆ ਅਤੇ ਖਰਚ ‘ਚ ਕਮੀ ਦੇ ਕਾਰਣ ਪਿਛਲੇ ਸਾਲ ਦੀ ਤੁਲਨਾ ‘ਚ ਘਾਟਾ 40 ਫੀਸਦੀ ਘੱਟ ਹੋਇਆ। ਪੇਅ. ਟੀ. ਐੱਮ. ਦੇ ਪ੍ਰਧਾਨ ਮਧੁਰ ਦੇਵੜਾ ਨੇ ਕਿਹਾ ਕਿ ਕੰਪਨੀ ਨੂੰ 2022 ਤੱਕ ਮੁਨਾਫੇ ‘ਚ ਲਿਆਉਣ ਦਾ ਟੀਚਾ ਹੈ।
ਕੰਪਨੀ ਨੇ ਕਿਹਾ ਕਿ ਉਸ ਨੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ (ਐੱਸ. ਐੱਮ. ਈ.), ਕਰਿਆਨੇ ਦੀਆਂ ਦੁਕਾਨਾਂ ਆਦਿ ਦੀ ਮੰਗ ਨੂੰ ਦੇਖਦੇ ਹੋਏ ਐਂਡ੍ਰਾਇਡ ਆਧਾਰਿਤ ਪੁਆਇੰਟ ਆਫ ਸੇਲ (ਪੀ. ਓ. ਐੱਸ.) ਯੰਤਰਾਂ ਦੀਆਂ 2 ਲੱਖ ਇਕਾਈਆਂ ਵੇਚੀਆਂ ਹਨ।
‘ਇਤਿਹਾਸ ‘ਚ ਸਭ ਤੋਂ ਔਖੇ ਦੌਰ ‘ਚੋਂ ਲੰਘ ਰਿਹੈ ਭਾਰਤੀ ਆਟੋ ਉਦਯੋਗ’
NEXT STORY