ਨਵੀਂ ਦਿੱਲੀ-ਡਿਜੀਟਲ ਭੁਗਤਾਨ ਪਲੇਟਫਾਰਮ ਪੇ. ਟੀ. ਐੱਮ. ਨੇ ਪੇਮੈਂਟਸ ਫੈਸਟੀਵਲ 'ਪੇ. ਟੀ. ਐੱਮ. ਕੈਸ਼ਬੈਕ ਡੇਜ਼' ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ 12 ਤੋਂ 16 ਦਸੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਦਾ ਟੀਚਾ ਦੇਸ਼ ਭਰ ਦੇ ਇਕ ਕਰੋੜ ਤੋਂ ਜ਼ਿਆਦਾ ਮਰਚੈਂਟ ਆਊਟਲੈਟਾਂ 'ਤੇ ਭੁਗਤਾਨ ਲਈ ਪੇ. ਟੀ. ਐੱਮ. ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਇਨਾਮ ਦੇਣਾ ਹੈ। ਇਨ੍ਹਾਂ ਆਊਟਲੈਟਾਂ 'ਚ ਆਰਗੇਨਾਈਜ਼ਡ ਸਟੋਰਸ, ਸੁਪਰ ਮਾਰਕੀਟ, ਰੇਸਟੋਰੈਂਟ, ਫਾਰਮੇਸੀ, ਪੈਟਰੋਲ ਪੰਪ, ਮਿਲਕ ਬੂਥ ਤੋਂ ਲੈ ਕੇ ਲੱਖਾਂ ਛੋਟੇ ਰਿਟੇਲਰ ਤੱਕ ਸ਼ਾਮਲ ਹਨ।
ਜੀ. ਐੱਸ. ਟੀ. ਚੋਰੀ ਦਾ ਵੱਡਾ ਖੁਲਾਸਾ, 8 ਮਹੀਨਿਆਂ 'ਚ ਸਾਹਮਣੇ ਆਇਆ 12,000 ਕਰੋੜ ਦਾ ਘਪਲਾ
NEXT STORY