ਬਿਜ਼ਨੈੱਸ ਡੈਸਕ : ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਫਿਨਟੈਕ ਕੰਪਨੀ Paytm ਦੀ ਮੂਲ ਕੰਪਨੀ One97 Communications ਦੇ ਸ਼ੇਅਰਾਂ ਦੀ ਅੱਜ ਭਾਰੀ ਖਰੀਦਦਾਰੀ ਹੋ ਰਹੀ ਹੈ। ਇਸ ਦੇ ਸ਼ੇਅਰ ਇੰਟਰਾ-ਡੇ 'ਚ ਅੱਜ ਕਰੀਬ 4 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ 939 ਰੁਪਏ 'ਤੇ ਪਹੁੰਚ ਗਿਆ। ਇਹ ਇਸ ਦੇ ਸ਼ੇਅਰਾਂ ਦਾ ਲਗਭਗ 18 ਮਹੀਨਿਆਂ ਦਾ ਸਭ ਤੋਂ ਉੱਚਾ ਹਿੱਸਾ ਹੈ। ਇਸ ਦੇ ਸ਼ੇਅਰਾਂ ਦੀ ਇਹ ਖਰੀਦਦਾਰੀ ਇਕ ਬਲਾਕ ਡੀਲ ਦੇ ਕਾਰਨ ਵਧੀ ਹੈ। ਬਲਾਕ ਡੀਲ ਦੇ ਤਹਿਤ 3.6 ਫ਼ੀਸਦੀ ਹਿੱਸੇਦਾਰੀ ਦਾ ਲੈਣ-ਦੇਣ ਹੋਇਆ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸ਼ੇਅਰ ਕਿਸ ਨੇ ਵੇਚੇ ਅਤੇ ਕਿਸ ਨੇ ਖਰੀਦੇ ਹਨ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਬਲੂਮਬਰਗ ਦੀ ਰਿਪੋਰਟ ਅਨੁਸਾਰ ਅੱਜ ਚੀਨ ਦੀ ਪ੍ਰਮੁੱਖ ਫਿਨਟੇਕ ਕੰਪਨੀ ਐਂਟਫਿਨ ਬਲਾਕ ਡੀਲ ਦੇ ਤਹਿਤ 2.3 ਕਰੋੜ ਸ਼ੇਅਰ ਯਾਨੀ 3.6 ਫ਼ੀਸਦੀ ਹਿੱਸੇਦਾਰੀ ਵੇਚਣ ਵਾਲੀ ਸੀ। ਚੀਨੀ ਕੰਪਨੀ ਦੀ ਵਿਕਰੀ ਦੀਆਂ ਖ਼ਬਰਾਂ ਦਾ ਸ਼ੇਅਰ ਸਕਾਰਾਤਮਕ ਨਜ਼ਰ ਆ ਰਿਹਾ ਹੈ। ਇੰਟਰਾ-ਡੇ 'ਚ ਇਹ 18 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ ਪਰ ਮੁਨਾਫਾਵਸੂਲੀ ਦੇ ਕਾਰਨ ਇਹ ਥੋੜਾ ਸੁਸਤ ਹੋ ਗਿਆ। ਫਿਲਹਾਲ ਇਹ BSE 'ਤੇ 903.90 ਰੁਪਏ 'ਤੇ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਜਾਣਕਾਰੀ ਮੁਤਾਬਕ ਪੇਟੀਐੱਮ ਦੇ ਪ੍ਰਮੋਟਰ ਐਂਟਫਿਨ 880.10 ਰੁਪਏ ਦੀ ਕੀਮਤ 'ਤੇ ਅੱਜ ਸ਼ੇਅਰ ਦੀ ਵਿਕਰੀ ਹੋਣ ਵਾਲੀ ਹੈ। ਵਿਕਰੀ ਦੇ ਲਈ ਜੋ ਭਾਅ ਨਿਰਧਾਰਤ ਕੀਤਾ ਗਿਆ ਸੀ, ਉਹ 24 ਅਗਸਤ ਨੂੰ 904.20 ਰੁਪਏ ਦੀ ਬੰਦ ਕੀਮਤ ਤੋਂ ਲਗਭਗ 0.15 ਫ਼ੀਸਦੀ ਦੀ ਛੋਟ ਹੈ। ਇਸ ਸੇਲ ਤੋਂ ਬਾਅਦ ਪੇਟੀਐੱਮ 'ਚ ਐਂਟਫਿਨ ਦੀ ਹਿੱਸੇਦਾਰੀ ਕਰੀਬ 9.9 'ਤੇ ਆ ਜਾਵੇਗੀ।
ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'
7 ਅਗਸਤ ਨੂੰ ਕੰਪਨੀ ਨੇ ਇੱਕ ਐਕਸਚੇਂਜ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ ਸੀ ਕਿ ਪੇਟੀਐੱਮ ਦੇ ਸੰਸਥਾਪਕ ਅਤੇ ਸੀਈਓ ਵਿਜੇ ਸ਼ੇਖਰ ਸ਼ਰਮਾ ਅਤੇ ਐਂਟੀਫਿਨ ਇੱਕ ਸੌਦੇ ਲਈ ਸਹਿਮਤ ਹੋ ਗਏ ਹਨ, ਜਿਸ ਦੇ ਤਹਿਤ ਪੇਟੀਐੱਮ ਦੇ ਸੀਈਓ ਇਸ ਵਿੱਚ 10.3 ਫ਼ੀਸਦੀ ਹਿੱਸੇਦਾਰੀ ਖਰੀਦਣਗੇ। ਐਕਸਚੇਂਜ ਫਾਈਲਿੰਗ ਅਨੁਸਾਰ 14 ਅਗਸਤ ਨੂੰ ਐਂਟਫਿਨ ਨੇ 10.3 ਫ਼ੀਸਦੀ ਹਿੱਸੇਦਾਰੀ ਰੈਜ਼ੀਲੈਂਟ ਐਸੇਟ ਮੈਨੇਜਮੈਂਟ ਨੂੰ ਵੇਚ ਦਿੱਤੀ। ਰੀਸਾਈਲੇਂਟ ਏਲੇਟ ਮੈਨੇਜਮੈਂਟ BV ਵਿਜੇ ਦੇ 100 ਫ਼ੀਸਦੀ ਮਲਕੀਅਤ ਵਾਲੀ ਵਿਦੇਸ਼ੀ ਕੰਪਨੀ ਹੈ। ਇਸ ਸੌਦੇ ਦੇ ਪੂਰਾ ਹੋਣ ਤੋਂ ਬਾਅਦ Paytm 'ਚ ਵਿਜੇ ਦੀ ਹਿੱਸੇਦਾਰੀ ਵਧ ਕੇ 19.52 ਫ਼ੀਸਦੀ ਹੋ ਗਈ ਅਤੇ ਐਂਟਫਿਨ ਦੀ ਹਿੱਸੇਦਾਰੀ 13.5 ਫ਼ੀਸਦੀ 'ਤੇ ਆ ਗਈ ਹੈ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SEBI ਨੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY