ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ 60 ਲੱਖ ਪੈਨਸ਼ਨਰਸ ਨੇ ਘੱਟੋ-ਘੱਟ ਮਾਸਿਕ ਪੈਨਸ਼ਨ ਵਧਾ ਕੇ 7,500 ਕਰਨ ਅਤੇ 5,000 ਰੁਪਏ ਅੰਤਰਿਮ ਰਾਹਤ ਦੇ ਤੌਰ 'ਤੇ ਦੇਣ ਦੀ ਮੰਗ ਕੀਤੀ ਹੈ। ਆਲ ਇੰਡੀਆ ਈ.ਪੀ.ਐੱਸ.-95 ਪੈਨਸ਼ਨਰਸ ਸੰਘਰਸ਼ ਕਮੇਟੀ ਦੇ ਕਮਾਂਡਰ ਅਸ਼ੋਕ ਰਾਵਤ ਨੇ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਪਾਰਟੀ ਹੈਡਕੁਆਰਟਰ ਦੇ ਇੰਚਾਰਜ ਅਰੁਣ ਸਿੰਘ ਨੂੰ ਇਸ ਬਾਰੇ 'ਚ ਮੰਗ ਪੱਤਰ ਸੌਪਿਆ ਹੈ। ਬੀਜੇਪੀ ਹੈਡਕੁਆਰਟਰ ਦੇ ਇੰਚਾਰਜ ਅਰੁਣ ਸਿੰਘ ਨੇ ਕਿਹਾ ਕਿ ਈ.ਪੀ.ਐੱਸ ਪੈਨਸ਼ਨਰਾਂ ਦੀਆਂ ਇਨ੍ਹਾਂ ਮੰਗਾਂ 'ਤੇ ਸੰਬੰਧਿਤ ਵਿਭਾਗ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ।
ਹਜ਼ਾਰਾਂ ਦੀ ਗਿਣਤੀ 'ਚ ਆਏ ਈ.ਪੀ.ਐੱਸ.-95 ਪੈਨਸ਼ਨਰਸ ਆਪਣੀਆਂ ਮੰਗਾਂ ਦੇ ਸਮਰਥਨ 'ਚ ਬੀਜੇਪੀ ਹੈਡਕੁਆਰਟਰ ਵਿਚ ਇਕੱਠੇ ਹੋਏ। ਅਸ਼ੋਕ ਰਾਵਤ ਨੇ ਕਿਹਾ ਕਿ ਮਹਿੰਗਾਈ ਦੇ ਜ਼ਮਾਨੇ 'ਚ ਪੈਨਸ਼ਰਨਰਜ਼ ਨੂੰ 200 ਰੁਪਏ ਤੋਂ 2,500 ਰੁਪਏ ਤੱਕ ਮਾਸਿਕ ਪੈਨਸ਼ਨ ਮਿਲ ਰਹੀ ਹੈ। ਦੂਜੇ ਪਾਸੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ 1 ਲੱਖ ਜਾਂ 1.5 ਲੱਖ ਰੁਪਏ ਤੱਕ ਪਹੁੰਚ ਗਈ ਹੈ। ਇਸ ਪੈਨਸ਼ਨ ਨਾਲ ਬੁਜ਼ਰਗਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ।
ਪੈਨਸ਼ਨਰਜ਼ ਕੌਸ਼ਾਰੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਘੱਟੋ-ਘੱਟ ਮਾਸਿਕ ਪੈਨਸ਼ਨ ਨੂੰ ਵਧਾ ਕੇ 7,500 ਰੁਪਏ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਮੁਫਤ ਮੈਡੀਕਲ ਸੁਵਿਧਾਵਾਂ ਦੇਣ ਦੀ ਮੰਗ ਕੀਤੀ ਗਈ ਹੈ। ਜਿਨ੍ਹਾਂ ਰਿਟਾਇਰਡ ਕਰਮਚਾਰੀਆਂ ਨੂੰ ਯੋਜਨਾ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਇਸ ਕਮੇਟੀ ਦਾ ਮੈਂਬਰ ਬਣਾ ਕੇ ਪੈਨਸ਼ਨ ਯੋਜਨਾ ਦੇ ਤਹਿਤ ਲਿਆਉਣ ਜਾਂ 5 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ ਹੈ। ਸੰਗਠਨ ਨੇ ਮੰਗ ਕੀਤੀ ਸੀ ਕਿ ਈ.ਪੀ.ਐੱਸ.-95 ਦੇ ਤਹਿਤ ਆਉਣ ਵਾਲੇ ਸਾਰੇ 60 ਲੱਖ ਪੈਨਸ਼ਨਰਾਂ ਨੂੰ ਘੱਟੋ-ਘੱਟ ਮਾਸਿਕ ਪੈਨਸ਼ਨ 7,500 ਰੁਪਏ ਅਤੇ ਅੰਤ੍ਰਿਮ ਰਾਹਤ ਦੇ ਤੌਰ 'ਤੇ 5,000 ਰੁਪਏ ਦਿੱਤੇ ਜਾਣ।
40 ਲੱਖ ਨੂੰ 15,00 ਰੁਪਏ ਤੋਂ ਵੀ ਘੱਟ ਪੈਨਸ਼ਨ
ਅਸ਼ੋਕ ਰਾਵਤ ਨੇ ਦੱਸਿਆ ਕਿ ਕਰੀਬ 60 ਲੱਖ ਪੈਨਸ਼ਨਰ ਹਨ। ਇਨ੍ਹਾਂ ਵਿਚੋਂ 40 ਲੱਖ ਨੂੰ 1500 ਰੁਪਏ ਤੋਂ ਵੀ ਘੱਟ ਮਹੀਨਾਵਾਰ ਪੈਨਸ਼ਨ ਮਿਲਦੀ ਹੈ, ਜਦੋਂਕਿ ਸਰਕਾਰ ਕੋਲ 3 ਲੱਖ ਕਰੋੜ ਰੁਪਏ ਦਾ ਪੈਨਸ਼ਨ ਫੰਡ ਹੈ। ਭਾਜਪਾ ਦੇ ਮੁੱਖ ਦਫਤਰ ਦੇ ਇੰਚਾਰਜ ਅਰੁਣ ਸਿੰਘ ਨੇ ਕਿਹਾ ਕਿ ਈ.ਪੀ.ਐੱਸ. ਪੈਨਸ਼ਨਰਾਂ ਦੀ ਮੰਗ ਜਾਇਜ਼ ਹੈ। ਹਰ ਵਿਅਕਤੀ ਨੂੰ ਆਦਰ ਨਾਲ ਜੀਵਨ ਬਿਤਾਉਣ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ। ਪੈਨਸ਼ਨਰਾਂ ਦੀ ਘੱਟੋ-ਘੱਟ ਪੈਨਸ਼ਨ 7,500 ਰੁਪਏ ਮਾਸਿਕ ਕਰਨ ਸਮੇਤ ਉਨ੍ਹਾਂ ਦੀਆਂ ਹੋਰ ਮੰਗਾਂ 'ਤੇ ਸੰਬੰਧਿਤ ਵਿਭਾਗ ਨਾਲ ਵਿਚਾਰ ਚਰਚਾ ਕਰਨਗੇ।
ਘੱਟੋ-ਘੱਟ ਪੈਨਸ਼ਨ 1,000 ਰੁਪਏ
ਮੌਜੂਦਾ ਸਮੇਂ 'ਚ ਇੰਪਲਾਇਜ਼ ਸਕੀਮ ਦੇ ਤਹਿਤ ਘੱਟੋ-ਘੱਟ ਪੈਨਸ਼ਨ 1,000 ਰੁਪਏ ਹੈ। ਪੈਨਸ਼ਨਰਾਂ ਦੀ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 2014 'ਚ ਈ.ਪੀ.ਐੱਸ. ਸਕੀਮ ਦੇ ਤਹਿਤ ਪੈਨਸ਼ਨਰਾਂ ਨੂੰ ਹਰ ਮਹੀਨੇ ਘੱਟੋ-ਘੱਟ 1,000 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਪੈਨਸ਼ਰਨਰਾਂ ਨੂੰ ਮਹੀਨਾਵਾਰ 50 ਤੋਂ 100 ਰੁਪਏ ਪੈਨਸ਼ਨ ਮਿਲ ਰਹੀ ਸੀ।
ਬਜਾਜ ਇਲੈਕਟ੍ਰੀਕਲਸ ਦੇ ਐੱਮ.ਡੀ. ਅਨੰਤ ਬਜਾਜ ਦਾ ਹੋਇਆ ਦਿਹਾਂਤ
NEXT STORY