ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਨਿਹਾਲ ਸਿੰਘ ਵਾਲਾ (ਗੁਪਤਾ)- 66 ਕੇ. ਵੀ. ਗਰਿੱਡ ਪੱਤੋ ਹੀਰਾ ਸਿੰਘ ਤੋਂ ਚੱਲਦੇ 11 ਕੇ. ਵੀ. ਨਿਹਾਲ ਸਿੰਘ ਵਾਲਾ ਅਰਬਨ ਫੀਡਰ ਦੀ ਬਿਜਲੀ ਸਪਲਾਈ ਮਿਤੀ 21-12-2025 ਯਾਨੀ ਅੱਜ ਸਵੇਰੇ 10 ਵਜੇਂ ਤੋਂ ਸ਼ਾਮ 5 ਵਜੇਂ ਤੱਕ ਜ਼ਰੂਰੀ ਮੈਨਟਿਸ ਹੋਣ ਕਰਾਨ ਬੰਦ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਕ੍ਰਿਰਪਾਲ ਸਿੰਘ ਅਤੇ ਇੰਜੀਨੀਅਰ ਰਾਜੇਸ਼ ਕੁਮਾਰ ਜੇ. ਈ. ਪੱਤੋ ਹੀਰਾ ਸਿੰਘ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਜਲਾਲਾਬਾਦ (ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਜਲਾਲਾਬਾਦ ਸ਼ਹਿਰੀ ਸਬ-ਡਵੀਜਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 21 ਦਸੰਬਰ ਯਾਨੀ ਅੱਜ ਬਿਜਲੀ ਘਰ 132 ਕੇ. ਵੀ. ਜਲਾਲਬਾਦ ਵਿਖੇ ਜ਼ਰੂਰੀ ਮੈਨਟੀਨੈਂਸ ਦੇ ਕੰਮਾਂ ਕਰ ਕੇ 11 ਕੇ. ਵੀ. ਫੀਡਰ ਬੈਕ ਰੋਡ, 11 ਕੇ. ਵੀ. ਫੀਡਰ ਬੱਘਾ ਬਾਜ਼ਾਰ, 11 ਕੇ. ਵੀ. ਫੀਡਰ ਘਾਗਾ, 11 ਕੇ. ਵੀ. ਫੀਡਰ ਘੁਰੀ ਦੀ ਬਿਜਲੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਘੰਟਾ ਘਰ ਦਾ ਏਰੀਆ, ਗੁੰਬਰਾਂ ਦੀ ਚੱਕੀ, ਬੈਕ ਰੋਡ, ਕਮਰੇ ਵਾਲਾ ਰੋਡ, ਕਮਰੇ ਵਾਲਾ ਪਿੰਡ, ਵਿਜੇ ਨਗਰ ਕਾਲੋਨੀ, ਸਿੰਧੂ ਕਾਲੋਨੀ, ਗੁਰੂ ਨਾਨਕ ਨਗਰੀ, ਖੇਤੀਬਾੜੀ ਦਫਤਰ, ਜੰਮੂ ਵਸਤੀ, ਬੱਘਾ ਬਜ਼ਾਰ, ਇੰਦਰ ਨਗਰੀ, ਗਨੇਸ਼ ਨਗਰੀ, ਘੀਕਾ ਵਾਲੀ ਗਲੀ, ਰਾਮ ਲੀਲਾ ਚੋਕ, ਗਲੀ ਬਾਬਾ ਬਚਨ ਦਾਸ, ਦਸਮੇਸ਼ ਨਗਰ, ਬਸਤੀ ਭਗਵਾਨ ਪੁਰਾ, ਸ਼ਹੀਦ ਭਗਤ ਸਿੰਘ ਕਲੋਨੀ, ਡੀ. ਏ. ਵੀ. ਕਾਲਜ ਰੋਡ, ਪ੍ਰੋਫੋਸਰ ਕਾਲੋਨੀ, ਕੰਨਨਾ ਵਾਲੇ ਝੁੱਗੇ, ਮੰਨੇ ਵਾਲਾ ਰੋਡ, ਭਾਈ ਮਤੀ ਦਾਸ ਕਾਲੋਨੀ, ਜੋਸਨ ਕਾਲੋਨੀ, ਮਾਡਲ ਟਾਊਨ, ਮੰਨੇ ਵਾਲਾ ਪਿੰਡ, ਫਲੀਆ ਵਾਲਾ, ਛੋਟਾ ਫਲੀਆ ਵਾਲਾ, ਮੱਛਰ ਕਾਲੋਨੀ, ਆਰੇਆ ਵਾਲਾ ਰੋਡ, ਰੇਲਵੇ ਰੋਡ, ਕਰਨ ਸਿਨੇਮਾ, ਗਾਂਧੀ ਨਗਰ, ਡੀ. ਏ. ਵੀ. ਸਕੂਲ ਦੇ ਏਰੀਏ ’ਚ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ; ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਰਿਵਾਰ ਦੇ 7 ਮੈਂਬਰ ਝੁਲਸੇ
ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖੁਰਾਣਾ)-ਇੰਜੀ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ/ਡ ਬਰੀਵਾਲਾ ਵੱਲੋਂ ਦੱਸਿਆ ਕਿ 21 ਦਸੰਬਰ ਯਾਨੀ ਅੱਜ 220 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਸਮਾਂ 9 ਵਜੇ ਤੋਂ 5 ਵਜੇ ਤੱਕ ਪੋਸਟ ਪੈਡੀ ਮੈਂਟੀਨੈਸ ਅਤੇ ਟੀ ਕਲੈਪ ਦੀ ਜਗ੍ਹਾ ਚੀ-ਵੇਂਜ ਕਲੈਪ ਲਾਉਣ ਲਈ ਸ਼ਟ ਡਾਊਨ ਰਹੇਗੀ। ਇਸ ਸ਼ਟ ਡਾਊਨ ਦੌਰਾਨ 220 ਕੇ. ਵੀ. ਸ/ਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ ਸ/ਡ ਬਰੀਵਾਲਾ ਦੇ 11ਕੇ. ਵੀ. ਸੰਗਰਾਣਾ ਏ. ਪੀ. ਅਤੇ ਝਬੇਲਵਾਲੀ ਯੂ. ਪੀ. ਐੱਸ. ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ- ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਜਗਰਾਓਂ (ਮਾਲਵਾ)- 220 ਕੇ. ਵੀ. ਐੱਸ./ਐੱਸ. ਜਗਰਾਓਂ ਤੋਂ ਚਲਦੇ 11 ਕੇ. ਵੀ. ਫੀਡਰ ਦੇ ਸਿਟੀ ਫੀਡਰ 3 ਦੀ ਬਿਜਲੀ ਸਪਲਾਈ 21 ਦਸੰਬਰ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ। ਇਸ ਸਬੰਧੀ ਜਗਰਾਓਂ ਸਿਟੀ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਤਹਿਸੀਲ ਰੋਡ, ਅਜੀਤ ਨਗਰ, ਕਰਨੈਲ ਗੇਟ, ਮੁਹੱਲਾ ਹਰਗੋਬਿੰਦਪੁਰਾ, ਵਿਜੇ ਨਗਰ, ਕਮਲ ਚੌਕ, ਕੁੱਕੜ ਚੌਕ, ਈਸ਼ਰ ਹਲਵਾਈ ਚੌਕ ਤੇ ਡਾ. ਹਰੀ ਸਿੰਘ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਪੰਜਾਬ 'ਚ ਵੱਡੀ ਘਟਨਾ; ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਰਿਵਾਰ ਦੇ 7 ਮੈਂਬਰ ਝੁਲਸੇ
NEXT STORY