ਨਵੀਂ ਦਿੱਲੀ (ਵਾਰਤਾ) : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ 59 ਪੈਸੇ ਵੱਧ ਕੇ 75 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 58 ਪੈਸੇ ਵੱਧ ਕੇ 73 ਰੁਪਏ ਪ੍ਰਤੀ ਲਿਟਰ ਦੇ ਪਾਰ ਨਿਕਲ ਗਈ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਭਾਅ ਵਿਚ 7ਵੇਂ ਦਿਨ ਭਾਰੀ ਵਾਧਾ ਕੀਤਾ ਗਿਆ ਹੈ। ਇਨ੍ਹਾਂ 7 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 3.90 ਰੁਪਏ ਯਾਨੀ 5.47 ਫ਼ੀਸਦੀ ਅਤੇ ਡੀਜ਼ਲ 4 ਰੁਪਏ ਯਾਨੀ 5.76 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ 59 ਪੈਸੇ ਵੱਧ ਕੇ 75.16 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਇਹ ਇਸ ਸਾਲ 18 ਜਨਵਰੀ ਦੇ ਬਾਅਦ ਦਾ ਇਸ ਦਾ ਉੱਚਾ ਪੱਧਰ ਹੈ। ਡੀਜ਼ਲ ਵੀ 58 ਪੈਸੇ ਮਹਿੰਗਾ ਹੋ ਕੇ 73.39 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ ਜੋ 02 ਨਵੰਬਰ 2018 ਦੇ ਬਾਅਦ ਦਾ ਇਸ ਦੀ ਸਭ ਤੋਂ ਵੱਧ ਪ੍ਰਚੂਨ ਕੀਮਤ ਹੈ। ਪੈਟਰੋਲ ਦੀ ਕੀਮਤ ਕੋਲਕਾਤਾ ਅਤੇ ਮੁੰਬਈ ਵਿਚ 55-55 ਪੈਸੇ ਵੱਧ ਕੇ ਕਰਮਵਾਰ 77.05 ਰੁਪਏ ਅਤੇ 82.10 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਚੇਨੱਈ ਵਿਚ ਇਹ 51 ਪੈਸੇ ਵੱਧ ਕੇ 78.99 ਰੁਪਏ ਪ੍ਰਤੀ ਲਿਟਰ ਰਹੀ। ਡੀਜ਼ਲ ਕੋਲਕਾਤਾ ਵਿਚ 53 ਪੈਸੇ ਮਹਿੰਗਾ ਹੋ ਕੇ 69.23 ਰੁਪਏ, ਮੁੰਬਈ ਵਿਚ 55 ਪੈਸੇ ਮਹਿੰਗਾ ਹੋ ਕੇ 72.03 ਰੁਪਏ ਅਤੇ ਚੇਨੱਈ ਵਿਚ 49 ਪੈਸੇ ਦੇ ਵਾਧੇ ਨਾਲ 71.64 ਰੁਪਏ ਪ੍ਰਤੀ ਲਿਟਰ ਵਿਕਿਆ।
ਕੋਰੋਨਾ ਆਫ਼ਤ : ਹੁਣ JCB ਇੰਡੀਆ ਨੇ 400 ਕਾਮੇ ਨੌਕਰੀਓਂ ਕੱਢੇ
NEXT STORY