ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਇਸ ਮਹੀਨੇ ਵੱਡਾ ਝਟਕਾ ਲੱਗਾ ਹੈ। ਮਈ ਮਹੀਨੇ ਤੇਲ ਕੀਮਤਾਂ ਵਿਚ 16 ਵਾਰ ਵਾਧਾ ਹੋਣ ਨਾਲ ਪੈਟਰੋਲ 3.87 ਰੁਪਏ ਅਤੇ ਡੀਜ਼ਲ 4.42 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। ਸੋਮਵਾਰ ਨੂੰ ਪੈਟਰੋਲ ਦੀ ਕੀਮਤ 29 ਪੈਸੇ ਅਤੇ ਡੀਜ਼ਲ ਦੀ 28 ਪੈਸੇ ਵਧਾਈ ਗਈ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 94.23 ਰੁਪਏ ਅਤੇ ਡੀਜ਼ਲ ਦੀ 85.15 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਪੰਜਾਬ ਵਿਚ ਪੈਟਰੋਲ ਦੀ ਕੀਮਤ 96 ਰੁਪਏ ਤੋਂ ਪਾਰ ਹੋ ਗਈ ਹੈ।
ਉੱਥੇ ਹੀ, ਝੋਨੇ ਦੀ ਬਿਜਾਈ ਹੋਣ ਤੋਂ ਪਹਿਲਾਂ ਪੰਜਾਬ ਵਿਚ ਡੀਜ਼ਲ 90 ਰੁਪਏ ਪ੍ਰਤੀ ਲਿਟਰ ਦੇ ਨਜ਼ਦੀਕ ਪਹੁੰਚ ਚੁੱਕਾ ਹੈ। ਇਸ ਨਾਲ ਕਿਸਾਨਾਂ ਦੀ ਫ਼ਸਲ ਨੂੰ ਲੈ ਕੇ ਲਾਗਤ ਵਧਣ ਵਾਲੀ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 40 ਪੈਸੇ ਅਤੇ ਡੀਜ਼ਲ ਦੀ 87 ਰੁਪਏ 15 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 87 ਪੈਸੇ, ਡੀਜ਼ਲ ਦੀ 87 ਰੁਪਏ 57 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 01 ਪੈਸੇ ਤੇ ਡੀਜ਼ਲ ਦੀ 87 ਰੁਪਏ 70 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 96 ਰੁਪਏ 07 ਪੈਸੇ ਅਤੇ ਡੀਜ਼ਲ ਦੀ 87 ਰੁਪਏ 77 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 96 ਰੁਪਏ 40 ਪੈਸੇ ਅਤੇ ਡੀਜ਼ਲ ਦੀ 88 ਰੁਪਏ 06 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 64 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 84 ਰੁਪਏ 81 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਖਾਣ ਵਾਲੇ ਤੇਲਾਂ ’ਚ ਸਰ੍ਹੋਂ ਤੇਲ ਦੇ ਮਿਸ਼ਰਣ ’ਤੇ ਰੋਕ ਦੇ ਫੈਸਲੇ ਤੋਂ ਉਦਯੋਗ ਸੰਤੁਸ਼ਟ
NEXT STORY