ਨਵੀਂ ਦਿੱਲੀ : ਮਹੀਨੇ ਦੇ ਆਖਰੀ ਦਿਨ 30 ਜੂਨ ਨੂੰ ਭਾਰਤ ਦੇ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ, ਜਦਕਿ ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਮੁੱਖ ਸ਼ਿੰਪਿੰਗ ਰੂਟਾਂ ਵਿੱਚ ਰੁਕਾਵਟਾਂ ਕਾਰਨ ਗਲੋਬਲ ਕੱਚੇ ਤੇਲ ਦੀ ਮਾਰਕਿਟ ਵਿੱਚ ਹਲਚਲ ਬਣੀ ਹੋਈ ਹੈ । ਪੈਟਰੋਲ ਅਤੇ ਡੀਜ਼ਲ ਦੀ ਕੀਮਤ 25 ਮਈ ਤੋਂ ਸਥਿਰ ਹਨ। ਜਦੋ ਸਰਕਾਰੀ ਤੇਲ ਕੰਪਨੀਆਂ ਨੇ ਆਖਰੀ ਵਾਰ ਪੈਟਰੋਲ ਦੀ ਕੀਮਤ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 2.71 ਪ੍ਰਤੀ ਲੀਟਰ ਵਧਾਈ ਸੀ ।
ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ ਵੀ 100 ਰੁਪਏ ਤੋਂ ਉੱਪਰ ਹੈ । ਹਾਲਿਆ ਵਾਧੇ ਤੋਂ ਬਾਅਦ ਹੁਣ ਇਸ ਦੀ ਕੀਮਤ 102.12ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਪ੍ਰਤੀ ਲੀਟਰ ਹੈ ।
ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ 110 ਰੁਪਏ ਪਾਰ ਚਲ ਰਹੀਆਂ ਹਨ. ਨਵੀਆਂ ਕੀਮਤਾਂ 111.21 ਅਤੇ ਡੀਜ਼ਲ ਦੀ ਕੀਮਤ 97.83 ਰੁਪਏ ਪ੍ਰਤੀ ਲੀਟਰ ਹੈ ।
ਬੈਂਗਲੁਰੂ, ਹੈਦਰਾਬਾਦ ਅਤੇ ਕੋਲਕਾਤਾ ਜਿਹੈ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੀ 110 ਰੁਪਏ ਪ੍ਰਤੀ ਲੀਟਰ ਦੇ ਉੱਪਰ ਹਨ, ਜਦਕਿ ਡੀਜ਼ਲ ਦੀ ਕੀਮਤ 100 ਰੁਪਏ ਤੋਂ ਹੇਠਾ ਹੈ । ਹੈਦਰਾਬਾਦ ਵਿੱਚ ਪੈਟਰੋਲ ਦੀ ਕੀਮਤ 104 ਰੁਪਏ ਹੈ ।
ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲਸ ਦੀਆਂ ਕੀਮਤਾਂ ਕਿਵੇ ਹੁੰਦੀਆਂ ਨੇ ਤੈਅ ?
ਤੇਲ ਦੀਆਂ ਕੀਮਤਾਂ ਕਈ ਗਲੋਬਲ ਆਰਥਿਕ ਅਤੇ ਘਰੇਲੂ ਕਾਰਨਾਂ ਨਾਲ ਤੈਅ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਹੈ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ-ਜੋ ਪੈਟਰੋਲ ਅਤੇ ਡੀਜ਼ਲ ਦੋਵਾਂ ਦੇ ਲਈ ਮੁੱਖ ਮਾਲ ਹੈ, ਅਤੇ ਗਾਹਕਾਂ ਨੂੰ ਆਖੀਰ ਵਿੱਚ ਜੋ ਕੀਮਤ ਦੇਣੀ ਪੈਂਦੀ ਹੈ ਉਸ 'ਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ । ਰੁਪਏ ਅਤੇ ਡਾਲਰ ਦੇ ਵਿਚਾਲੇ ਐਕਸਚੇਂਜ਼ ਰੇਟ ਇਕ ਹੋਰ ਅਹਿਮ ਗੱਲ ਹੈ, ਕਿਉਕਿ ਭਾਰਤ ਤੇਲ 'ਤੇ ਕਾਫੀ ਨਿਰਭਰ ਹੈ । ਜਦੋਂ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੁੰਦਾ ਹੈ ਤਾਂ ਕੱਚਾ ਤੇਲ ਖਰੀਕਣ ਦੀ ਲਾਗਤ ਵਧ ਜਾਂਦੀ ਹੈ, ਜਿਸ ਨਾਲ ਸਿੱਧੇ ਤੌਰ 'ਤੇ ਪੈਟਰੋਲ-ਡੀਜ਼ਲ ਦੀ ਖੁਦਰਾ ਕੀਮਤ ਵਧ ਸਕਦੀ ਹੈ ।
ਕਈ ਸ਼ਹਿਰਾਂ ਵਿੱਚ ਕੀਮਤਾਂ ਵੱਖ-ਵੱਖ ਕਿਉਂ ਹੁੰਦੀਆਂ ਹਨ ?
ਇਸ ਤੋਂ ਇਲਾਵਾ, ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਲਗਾਏ ਗਏ ਟੈਕਸ ਆਖਰੀ ਕੀਮਤ ਦਾ ਇਕ ਵੱਡਾ ਹਿੱਸਾ ਹੁੰਦੇ ਹਨ, ਇਹ ਹੀ ਕਾਰਨ ਹੈ ਕਿ ਅਲੱਗ-ਅਲੱਗ ਸੂਬਿਆਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ । ਟ੍ਰਾਂਸਪੋਰਟੇਂਸ਼ਨ ਦੀ ਲਾਗਤ ਅਤੇ ਮੰਗ-ਅਪੂਰਤੀ ਦੀ ਮੌਜ਼ੂਦਾ ਸਥਿਤੀ ਵੀ ਉਸ ਖੁਦਰਾ ਕੀਮਤ 'ਤੇ ਅਸਰ ਪਾ ਸਕਦੀ ਹੈ ਜੋ ਗਾਹਕਾਂ ਨੂੰ ਪੈਟਰੋਲ ਪੰਪ 'ਤੇ ਦਿਖਦੀ ਹੈ ।
ਭਾਰਤ 'ਚ ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਸੁਸਤ, ਇਸ ਕਾਰਨ ਘਟੀ ਮੰਗ
NEXT STORY