ਨਵੀਂ ਦਿੱਲੀ—ਚੀਨ 'ਚ ਕੋਰੋਨਾਵਾਇਰਸ ਆਊਟਬ੍ਰੇਕ ਕੱਚੇ ਤੇਲ ਦੇ ਭਾਅ 'ਤੇ ਕਹਿਰ ਬਣ ਕੇ ਟੁੱਟਿਆ ਹੈ। ਹਾਲਾਂਕਿ ਕੱਚੇ ਤੇਲ ਦੇ ਘੱਟ ਭਾਅ ਭਾਰਤ 'ਚ ਪੈਟਰੋਲ-ਡੀਜ਼ਲ ਨੂੰ ਲਗਾਤਾਰ ਸਸਤਾ ਕਰ ਰਹੇ ਹਨ। 12 ਜਨਵਰੀ ਦੇ ਬਾਅਦ ਤੋਂ ਆ ਰਹੀ ਲਗਾਤਾਰ ਗਿਰਾਵਟ ਦੇ ਚੱਲਦੇ ਦਿੱਲੀ 'ਚ ਪੈਟਰੋਲ ਕਰੀਬ 4 ਰੁਪਏ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। ਅੱਜ 16 ਪੈਸੇ ਦੀ ਗਿਰਾਵਟ ਦੇ ਬਾਅਦ ਪੈਟਰੋਲ ਆਪਣੇ 5 ਮਹੀਨੇ ਦੇ ਸਭ ਤੋਂ ਘੱਟ ਲੈਵਲ 'ਤੇ ਆ ਗਿਆ ਹੈ। ਅੱਜ ਦਿੱਲੀ 'ਚ ਪੈਟਰੋਲ ਦੇ ਭਾਅ 5 ਮਹੀਨੇ 'ਚ ਪਹਿਲੀ ਵਾਰ 72 ਰੁਪਏ ਤੋਂ ਹੇਠਾਂ ਪਹੁੰਚੇ ਹਨ। ਅੱਜ ਦਾ ਰੇਟ ਹੈ 71.94 ਰੁਪਏ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ 'ਚ ਇਸ ਤੋਂ ਪਹਿਲਾਂ 13 ਸਤੰਬਰ ਨੂੰ ਭਾਅ 71.89 ਰੁਪਏ ਪ੍ਰਤੀ ਲੀਟਰ ਸਨ, 14 ਸਤੰਬਰ ਨੂੰ 71.94 ਰੁਪਏ ਸਨ।
ਜੇਕਰ ਤੁਹਾਡਾ ਆਫਿਸ ਬਹੁਤ ਦੂਰ ਹੈ ਅਤੇ ਰੋਜ਼ਾਨ ਆਪਣੇ ਵਾਹਨ ਤੋਂ ਜਾਂਦੇ ਹੋ ਤਾਂ ਫਿਊਲ ਦਾ ਸਸਤਾ ਹੋਣਾ ਤੁਹਾਡੀ ਮੋਟੀ ਬਚਤ ਕਰ ਸਕਦਾ ਹੈ। ਇਸ ਦੇ ਇਲਾਵਾ ਈਂਧਣ ਸਸਤਾ ਹੋਣ ਨਾਲ ਕਈ ਫਾਇਦੇ ਹਨ। ਆਓ ਜਾਣੋ ਅੱਜ ਮਹਾਨਗਰਾਂ 'ਚ ਕੀ ਹੈ ਪੈਟਰੋਲ ਅਤੇ ਡੀਜ਼ਲ ਦੇ ਭਾਅ ਅਤੇ 5 ਮਹੀਨੇ 'ਚ 4 ਰੁਪਏ ਦੀ ਗਿਰਾਵਟ ਨਾਲ ਕੈਲਕੁਲੇਟ ਕਰੋ ਕਿ ਤੁਸੀਂ ਕਿੰਨਾ ਪੈਸਾ ਬਚਾ ਪਾ ਰਹੇ ਹੋ।
13 ਦਸੰਬਰ ਦੇ ਬਾਅਦ ਭਾਅ 'ਚ ਕਈ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਪਰ ਭਾਅ ਇਨ੍ਹਾਂ ਪੱਧਰਾਂ ਦੇ ਉੱਪਰ ਹੀ ਬਣੇ ਰਹੇ ਹਨ। ਇੱਧਰ 12 ਜਨਵਰੀ ਦੇ ਬਾਅਦ ਤੋਂ ਹੁਣ ਤੱਕ ਪੈਟਰੋਲ ਦੇ ਭਾਅ 'ਚ ਕਰੀਬ 4 ਰੁਪਏ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ ਅਤੇ ਡੀਜ਼ਲ ਦੇ ਭਾਅ ਵੀ ਕਰੀਬ ਇੰਨੇ ਹੀ ਡਿੱਗ ਚੁੱਕੇ ਹਨ। ਅੱਗੇ ਵੀ ਗਿਰਾਵਟ ਰਹਿਣ ਦੇ ਸੰਕੇਤ ਹਨ।
ਪੈਟਰੋਲ ਦੇ ਭਾਅ ਰੋਜ਼ ਬਦਲਦੇ ਹਨ ਅਤੇ ਸਵੇਰੇ 6 ਵਜੇ ਨਵੇਂ ਰੇਟ ਅਪਡੇਟ ਹੋ ਜਾਂਦੇ ਹਨ।
ਰੁਪਿਆ 5 ਪੈਸੇ ਮਜ਼ਬੂਤ ਹੋ ਕੇ 71.24 ਦੇ ਪੱਧਰ 'ਤੇ ਖੁੱਲ੍ਹਿਆ
NEXT STORY