ਨਵੀਂ ਦਿੱਲੀ : ਪਿਛਲੇ 21 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ 22ਵੇਂ ਦਿਨ ਯਾਨੀ ਅੱਜ ਇਨ੍ਹਾਂ ਦੋਵਾਂ ਈਂਧਨਾਂ ਦੀਆਂ ਕੀਮਤਾਂ ਸਥਿਰ ਰਹੀਆਂ। 3 ਹਫਤਿਆਂ ਬਾਅਦ ਇਹ ਪਹਿਲਾ ਦਿਨ ਹੈ, ਜਦੋਂ ਡੀਜ਼ਲ-ਪੈਟਰੋਲ ਦੀ ਕੀਮਤ ਨਹੀਂ ਵਧੀ ਹੈ। ਹਾਲਾਂਕਿ ਇਹ ਸਸਤਾ ਵੀ ਨਹੀਂ ਹੋਇਆਂ ਹੈ। ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਅੱਜ ਦਿੱਲੀ ਵਿਚ ਪੈਟਰੋਲ 80.38 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 80.40 ਰੁਪਏ ਪ੍ਰਤੀ ਲਿਟਰ ਹੈ।
ਹੋਰ ਮਹਾਨਗਰਾਂ ਵਿਚ ਕੀ ਹਨ ਕੀਮਤਾਂ
ਇੰਡੀਅਨ ਆਇਲ ਅਨੁਸਾਰ ਮੁੰਬਈ ਵਿਚ ਪੈਟਰੋਲ ਦੀ ਕੀਮਤ 87.14 ਰੁਪਏ ਪ੍ਰਤੀ ਲਿਟਰ ਹੈ। ਉਥੇ ਹੀ ਡੀਜ਼ਲ ਦੀ ਕੀਮਤ 78.71 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ਵਿਚ ਅੱਜ ਪੈਟਰੋਲ 82.05 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 75.52 ਰੁਪਏ ਪ੍ਰਤੀ ਲਿਟਰ ਹੈ। ਇਸ ਦੇ ਇਲਾਵਾ ਚੇਨੱਈ ਵਿਚ ਪੈਟਰੋਲ ਦੀ ਕੀਮਤ 83.59 ਰੁਪਏ ਪ੍ਰਤੀ ਲਿਟਰ ਹੈ, ਜਦੋਂਕਿ ਡੀਜ਼ਲ 77.61 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਜਾਣੋ ਡੀਜ਼ਲ-ਪੈਟਰੋਲ ਕਿੰਨਾ ਹੋਇਆ ਮਹਿੰਗਾ
ਪਿਛਲੇ 21 ਦਿਨਾਂ ਤੋਂ ਲਗਾਤਾਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਸਨ, ਜੋ ਅੱਜ ਸਥਿਰ ਹੋਈਆਂ ਹਨ। ਇਸ ਦੌਰਾਨ ਡੀਜ਼ਲ 11 ਰੁਪਏ ਪ੍ਰਤੀ ਲਿਟਰ ਯਾਨੀ 15.87 ਫ਼ੀਸਦੀ ਮਹਿੰਗਾ ਹੋ ਗਿਆ, ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ਵਿਚ 9.12 ਰੁਪਏ ਯਾਨੀ 12.80 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ।
NHPC ਦਾ ਸ਼ੁੱਧ ਲਾਭ ਮਾਰਚ ਤਿਮਾਹੀ 'ਚ 60 ਫੀਸਦੀ ਘਟਿਆ
NEXT STORY