ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਵੀਰਵਾਰ ਨੂੰ ਲਗਾਤਾਰ 20ਵੇਂ ਦਿਨ ਵੀ ਕੋਈ ਬਦਲਾਅ ਨਹੀਂ ਹੋਇਆ। ਡੀਜ਼ਲ ਕੀਮਤਾਂ 'ਚ ਅੰਤਿਮ ਵਾਰ ਕਟੌਤੀ ਦੋ ਅਕਤੂਬਰ ਨੂੰ ਹੋਈ ਸੀ, ਜਦੋਂ ਕਿ ਪੈਟਰੋਲ ਦੀ ਕੀਮਤ ਪਿਛਲੇ 30 ਦਿਨਾਂ ਤੋਂ ਸਥਿਰ ਹੈ।
ਪੈਟਰੋਲ ਦੀ ਕੀਮਤ 'ਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਕੌਮਾਂਤਰੀ ਬਾਜ਼ਾਰ 'ਚ ਹਾਲਾਂਕਿ, ਕੱਚੇ ਤੇਲ ਦੀ ਕੀਮਤ 'ਚ ਲਗਾਤਾਰ ਨਰਮੀ ਦੇਖਣ ਨੂੰ ਮਿਲੀ। ਅਮਰੀਕਾ ਅਤੇ ਯੂਰਪ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਮੰਗ ਨੂੰ ਲੈ ਕੇ ਚਿੰਤਾ ਹੈ।
ਤੇਲ ਮਾਰਕੀਟਿੰਗ ਖੇਤਰੀ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਮੁਤਾਬਕ, ਅੱਜ ਦਿੱਲੀ 'ਚ ਪੈਟਰੋਲ 81.06 ਰੁਪਏ, ਜਦੋਂ ਕਿ ਡੀਜ਼ਲ 70.46 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ।
ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲਿਟਰ 'ਤੇ ਟਿਕਿਆ ਰਿਹਾ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਜਿਓਂ ਦਾ ਤਿਓਂ ਰਿਹਾ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 75.99 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਰਹੀ।
ਤਿਓਹਾਰੀ ਮੌਸਮ 'ਚ ਇਲੈਕਟ੍ਰਾਨਿਕ ਸਾਮਾਨਾਂ ਤੋਂ ਲੈ ਕੇ ਗਾਰਮੈਂਟ ਕਾਰੋਬਾਰ ’ਚ ਆਇਆ ਸੁਧਾਰ
NEXT STORY