ਨਵੀਂ ਦਿੱਲੀ- ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਕੀਮਤਾਂ ਵਿਚ ਕਮੀ ਹੋ ਸਕਦੀ ਹੈ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੈਟਰੋਲ, ਡੀਜ਼ਲ ਤੇ ਐੱਲ. ਪੀ. ਜੀ. ਦੀਆਂ ਕੀਮਤਾਂ ਵਿਚ ਕਟੌਤੀ ਦਾ ਸੰਕੇਤ ਦਿੱਤਾ ਹੈ। ਪੈਟਰੋਲ, ਡੀਜ਼ਲ ਦੀ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਕੀਮਤਾਂ ਵਿਚ ਵਾਧਾ ਹੋਣ ਪਿੱਛੋਂ ਇਸ ਸਾਲ ਹੁਣ ਤੱਕ ਤਿੰਨ ਵਾਰ ਕੀਮਤਾਂ ਵਿਚ ਕਟੌਤੀ ਹੋਈ ਹੈ। ਇਸ ਨਾਲ ਪੈਟਰੋਲ ਦੀ ਕੀਮਤ ਹੁਣ ਤੱਕ 61 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 60 ਪੈਸੇ ਪ੍ਰਤੀ ਲਿਟਰ ਘਟੀ ਹੈ। ਹਾਲਾਂਕਿ, ਪਿਛਲੇ 5 ਦਿਨ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਪੱਛਮੀ ਬੰਗਾਲ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਧਰਮੇਂਦਰ ਪ੍ਰਧਾਨ ਨੇ ਕਿਹਾ, ''ਪੈਟਰੋਲ, ਡੀਜ਼ਲ ਅਤੇ ਐੱਲ. ਪੀ. ਜੀ. ਦੀਆਂ ਕੀਮਤਾਂ ਹੁਣ ਘਟਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਘਟਣਗੀਆਂ।'' ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦਾ ਫਾਇਦਾ ਸਿੱਧੇ ਲੋਕਾਂ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ
ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀ ਸਪਲਾਈ ਵਧਣ ਨਾਲ ਕੱਚਾ ਤੇਲ ਸਸਤਾ ਹੋਣ ਦੀ ਸੰਭਾਵਨਾ ਹੈ। ਪੈਟਰੋਲੀਅਮ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਪਲੱਸ ਨੇ ਮਈ ਤੋਂ ਉਤਪਾਦਨ ਹੌਲੀ-ਹੌਲੀ ਦਾ ਵਧਾਉਣ ਫ਼ੈਸਲਾ ਕੀਤਾ ਹੈ। ਮਈ ਤੋਂ ਰੋਜ਼ਾਨਾ ਦੇ ਉਤਪਾਦਨ ਵਿਚ 3,50,000 ਬੈਰਲ ਦਾ ਵਾਧਾ ਕੀਤਾ ਜਾਣ ਵਾਲਾ ਹੈ ਅਤੇ ਇੰਨਾ ਹੀ ਉਤਪਾਦਨ ਓਪੇਕ ਪਲੱਸ ਵੱਲੋਂ ਜੂਨ ਵਿਚ ਵਧਾਇਆ ਜਾਵੇਗਾ। ਜੁਲਾਈ ਤੋਂ ਉਤਪਾਦਨ 4,50,000 ਬੈਰਲ ਪ੍ਰਤੀ ਦਿਨ ਵਧਾ ਦਿੱਤਾ ਜਾਵੇਗਾ। ਸਪਲਾਈ ਵਧਣ ਨਾਲ ਕੀਮਤਾਂ ਵਿਚ ਸਥਿਰਤਾ ਆ ਸਕਦੀ ਹੈ। ਗੌਰਤਲਬ ਹੈ ਕਿ ਭਾਰਤ ਲਗਭਗ 80 ਫ਼ੀਸਦੀ ਤੇਲ ਦਰਾਮਦ ਕਰਦਾ ਹੈ। 31 ਮਾਰਚ ਨੂੰ ਰਸੋਈ ਗੈਸ ਨਾਮਾਤਰ 10 ਰੁਪਏ ਸਸਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ
ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ
NEXT STORY