ਨਵੀਂ ਦਿੱਲੀ - ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਹੁਣ ਯਾਤਰੀਆਂ ਨੂੰ ਸਮਾਨ(baggage) ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਬਜਟ ਏਅਰ ਲਾਈਨ ਕੰਪਨੀ ਇੰਡੀਗੋ ਯਾਤਰੀਆਂ ਲਈ ਡੋਰ-ਟੂ-ਡੋਰ baggage ਟ੍ਰਾਂਸਫਰ ਕਰਨ ਦੀ ਸੇਵਾ ਮੁਹੱਈਆ ਕਰਵਾਉਣ ਜਾ ਰਹੀ ਹੈ। ਇਸ ਦਾ ਅਰਥ ਹੈ ਕਿ ਇੰਡੀਗੋ ਯਾਤਰੀਆਂ ਨੂੰ ਯਾਤਰਾ ਦੇ ਅੰਤ ਤੱਕ ਘਰੋਂ ਸਮਾਨ ਚੁੱਕਣ ਤੋਂ ਲੈ ਕੇ ਸਮਾਨ ਪਹੁੰਚਾਉਣ ਤੱਕ ਦੀ ਸਹੂਲਤ ਦੇਵੇਗੀ। ਏਅਰ ਲਾਈਨ ਕੰਪਨੀ ਨੇ ਡੋਰ-ਟੂ-ਡੋਰ ਸਪੁਰਦਗੀ ਸੇਵਾ ਲਈ ਆਨ-ਡਿਮਾਂਡ ਪਲੇਟਫਾਰਮ, ਕਾਰਟਰਪੋਰਟਰ ਨਾਲ ਭਾਈਵਾਲੀ ਕੀਤੀ ਹੈ। ਏਅਰ ਲਾਈਨ ਨੇ 1 ਅਪ੍ਰੈਲ ਤੋਂ ਨਵੀਂ ਦਿੱਲੀ ਅਤੇ ਹੈਦਰਾਬਾਦ ਵਿਚ ਸੇਵਾ ਸ਼ੁਰੂ ਕੀਤੀ ਸੀ ਅਤੇ ਹੁਣ ਬਾਅਦ ਵਿਚ ਮੁੰਬਈ ਅਤੇ ਬੰਗਲੌਰ ਹਵਾਈ ਅੱਡਿਆਂ ਤੋਂ ਵੀ ਚਾਲੂ ਹੋਵੇਗੀ।
ਇਹ ਵੀ ਪੜ੍ਹੋ : ਆਫ ਦਿ ਰਿਕਾਰਡ– ਕੇਂਦਰ ਸਰਕਾਰ ਵਲੋਂ ਤਾਜ ਮਹੱਲ ਸਮੇਤ 100 ਇਤਿਹਾਸਕ ਇਮਾਰਤਾਂ ਲੀਜ਼ ’ਤੇ ਦੇਣ ਦੀ ਤਿਆਰੀ
ਏਅਰ ਲਾਈਨ ਕੰਪਨੀ ਨੇ ਕਿਹਾ ਕਿ ਇਹ ਸਹੂਲਤ ਯਾਤਰੀਆਂ ਲਈ ਚਿੰਤਾ ਮੁਕਤ ਯਾਤਰਾ ਯਕੀਨੀ ਬਣਾਏਗੀ ਕਿਉਂਕਿ ਇਹ ਕਾਰਟਰਪੋਰਟ ਪੋਰਟਲ ਟਰਮੀਨਲ ਦੇ ਅੰਦਰ ਵਾਧੂ ਸਹਾਇਤਾ ਨਾਲ ਆਪਣਾ ਸਮਾਨ ਇਕ ਜਗ੍ਹਾ ਤੋਂ ਦੂਸਰੇ ਸੰਪਰਕ ਰਹਿਤ ਜਗ੍ਹਾ ਉੱਤੇ ਲਿਜਾਣ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਟਰ ਪੋਰਟਰ ਦੇ ਸੀ.ਈ.ਓ. ਹਰਸ਼ਵਰਧਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਯਾਤਰੀਆਂ ਦੇ ਘਰਾਂ ਤੋਂ ਸਮਾਨ ਚੁੱਕਣਾ ਹੋਵੇਗਾ। ਅਜਿਹਾ ਕਰਨ ਨਾਲ ਯਾਤਰੀਆਂ ਦਾ ਚੈੱਕ-ਇਨ ਕਾਉਂਟਰਾਂ ਅਤੇ ਸੁਰੱਖਿਆ ਜਾਂਚਾਂ ਸਮੇਂ ਘੱਟ ਸਮਾਂ ਲੱਗੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਜੇ ਕੋਈ ਯਾਤਰੀ ਹਵਾਈ ਅੱਡੇ ਤੋਂ ਘਰ ਨਹੀਂ ਜਾਣਾ ਚਾਹੁੰਦਾ ਅਤੇ ਕਿਸੇ ਹੋਰ ਜਗ੍ਹਾ ਜਾਣਾ ਚਾਹੁੰਦਾ ਹੈ, ਤਾਂ ਉਸ ਦਾ ਸਮਾਨ ਯਾਤਰੀ ਦੁਆਰਾ ਦਰਸਾਈ ਗਈ ਮੰਜ਼ਿਲ 'ਤੇ ਲਿਜਾਇਆ ਜਾਵੇਗਾ। ਹਰਸ਼ਵਰਧਨ ਨੇ ਕਿਹਾ ਕਿ ਸੇਵਾ ਦੀ ਬੁਕਿੰਗ ਕਰਕੇ ਯਾਤਰੀ ਨੂੰ ਉਥੇ ਬੈਗਸ ਡਿਲਿਵਰੀ ਕਾਊਂਟਰ 'ਤੇ ਇੰਤਜ਼ਾਰ ਨਹੀਂ ਕਰਨਾ ਪਏਗਾ।
ਇਹ ਵੀ ਪੜ੍ਹੋ : ਹੁਣ ਬਿਨਾਂ ਡੈਬਿਟ ਕਾਰਡ ਦੇ ਵੀ ATM ਵਿਚੋਂ ਕਢਵਾ ਸਕੋਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
ਜਾਣੋ ਕਿੰਨਾ ਲਗੇਗਾ ਚਾਰਜ
ਇੰਡੀਗੋ ਨੇ ਇਸ ਡੋਰ-ਟੂ-ਡੋਰ ਸਹੂਲਤ ਦਾ ਨਾਮ 6EBagport ਰੱਖਿਆ ਹੈ। ਯਾਤਰੀਆਂ ਨੂੰ ਯਾਤਰਾ ਤੋਂ 24 ਘੰਟੇ ਪਹਿਲਾਂ ਇਸ ਸਹੂਲਤ ਲਈ ਬੁਕਿੰਗ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਇਸ ਦੀ ਅਦਾਇਗੀ ਸਿਰਫ 630 ਰੁਪਏ ਹੋਵੇਗੀ। ਇੰਡੀਗੋ ਦੇ ਮੁੱਖ ਕਾਰਜਨੀਤੀ ਅਤੇ ਮਾਲ ਅਧਿਕਾਰੀ ਸੰਜੇ ਕੁਮਾਰ ਨੇ ਇੱਕ ਬਿਆਨ ਵਿਚ ਕਿਹਾ, ਸੇਵਾ ਉਨ੍ਹਾਂ ਗਾਹਕਾਂ ਨੂੰ ਰਾਹਤ ਪ੍ਰਦਾਨ ਕਰੇਗੀ ਜੋ ਵਾਧੂ ਸਮਾਨ ਲੈ ਕੇ ਏਅਰਪੋਰਟ ਤੋਂ ਹਵਾਈ ਅੱਡੇ ਦੀ ਯਾਤਰਾ ਕਰਨਾ ਚਾਹੁੰਦੇ ਹਨ ਜਾਂ ਸਿੱਧੇ ਏਅਰਪੋਰਟ ਤੋਂ ਬਿਨਾਂ ਬੈਗ ਤੋਂ ਮੀਟਿੰਗ ਵਿਚ ਜਾਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਬੀਬੀਆਂ ਅਤੇ ਬਜ਼ੁਰਗਾਂ ਲਈ ਵੀ ਇਹ ਸਹੂਲਤ ਲਾਹੇਵੰਦ ਸਾਬਤ ਹੋਵੇਗੀ।
ਇਹ ਵੀ ਪੜ੍ਹੋ : D-MART ਦੇ ਬਾਨੀ ਰਾਧਾਕਿਸ਼ਨ ਦਮਾਨੀ ਨੇ ਮੁੰਬਈ 'ਚ ਖਰੀਦਿਆ ਬੰਗਲਾ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
10 ਮਹੀਨੇ ਪਿੱਛੋਂ ਮਾਰਚ 'ਚ MUTUAL ਫੰਡਾਂ ਦਾ ਸਟਾਕਸ 'ਚ ਸ਼ੁੱਧ ਨਿਵੇਸ਼
NEXT STORY