ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਤੇਜ਼ੀ ਦੇਖੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਸੱਤ ਪੈਸੇ ਮਹਿੰਗਾ ਹੋ ਕੇ 71.99 ਰੁਪਏ ਪ੍ਰਤੀ ਲੀਟਰ 'ਤੇ ਅਤੇ ਡੀਜ਼ਲ 10 ਪੈਸੇ ਮਹਿੰਗਾ ਹੋ ਕੇ 65.26 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਕੋਲਕਾਤਾ 'ਚ 77.65 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕਿਆ ਹੈ। ਕੋਲਕਾਤਾ 'ਚ ਅੱਜ ਪੈਟਰੋਲ 74.69 ਰੁਪਏ ਅਤੇ ਕੋਲਕਾਤਾ 'ਚ 77.65 ਰਪਏ ਪ੍ਰਤੀ ਲੀਟਰ ਦੇ ਭਾਅ ਵਿਕਿਆ। ਚੇਨਈ 'ਚ ਇਸ ਦੀ ਕੀਮਤ ਅੱਠ ਪੈਸੇ ਵਧ ਕੇ 74.78 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ ਕੋਲਕਾਤਾ 'ਚ 10 ਪੈਸੇ ਵਧ ਕੇ 67.64 ਰੁਪਏ ਪ੍ਰਤੀ ਲੀਟਰ ਹੋ ਗਈ। ਮੁੰਬਈ ਅਤੇ ਚੇਨਈ 'ਚ ਇਹ 11.11 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 68.42 ਰੁਪਏ ਪ੍ਰਤੀ ਅਤੇ 68.95 ਰੁਪਏ ਪ੍ਰਤੀ ਲੀਟਰ 'ਤੇ ਰਿਹਾ ਹੈ। ਤੇਲ ਮਾਰਕਟਿੰਗ ਕੰਪਨੀਆਂ ਦੈਨਿਕ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਰੋਜ਼ਾਨਾ ਸਵੇਰੇ ਛੇ ਵਜੇ ਤੋਂ ਨਵੀਂਆਂ ਕੀਮਤਾਂ ਪ੍ਰਭਾਵ 'ਚ ਆਉਂਦੀਆਂ ਹਨ।
40 ਹਜ਼ਾਰ 'ਤੇ ਪਹੁੰਚ ਸਕਦਾ ਹੈ ਸੋਨਾ
NEXT STORY