ਨਵੀਂ ਦਿੱਲੀ (ਵਾਰਤਾ) : ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਪੈਟਰੋਲ ਦੇ ਮੁੱਲ ਵਿਚ 15 ਪੈਸੇ ਅਤੇ ਡੀਜ਼ਲ ਵਿਚ 25 ਪੈਸੇ ਪ੍ਰਤੀ ਲਿਟਰ ਤੱਕ ਦੀ ਵਾਧਾ ਕੀਤਾ ਹੈ। ਦਿੱਲੀ ਵਿਚ ਅੱਜ ਪੈਟਰੋਲ ਦੇ ਮੁੱਲ ਵਿਚ 15 ਪੈਸੇ ਅਤੇ ਡੀਜ਼ਲ ਦੀ ਕੀਮਤ 23 ਪੈਸੇ ਪ੍ਰਤੀ ਲਿਟਰ ਵਧੀ ਹੈ।
ਇਸ ਲਈ ਵੱਧ ਰਹੀਆਂ ਹਨ ਕੀਮਤਾਂ
ਇਸ ਸਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਇਤਿਹਾਸਕ ਗਿਰਾਵਟ ਦੇ ਬਾਅਦ ਲੋਕ ਰਾਹਤ ਦੀ ਉਮੀਦ ਕਰ ਰਹੇ ਸਨ ਪਰ ਲੋਕਾਂ ਨੂੰ ਕੇਂਦਰ ਸਰਕਾਰ ਨੇ ਝੱਟਕਾ ਦਿੱਤਾ ਸੀ । ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਉਤਪਾਦ ਸ਼ੁਲਕ ਹੋਰ ਵਧਾ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 2014 ਵਿਚ ਪੈਟਰੋਲ 'ਤੇ ਟੈਕਸ 9.48 ਰੁਪਏ ਪ੍ਰਤੀ ਲੀਟਰ ਸੀ ਅਤੇ ਡੀਜ਼ਲ 'ਤੇ 3.56 ਰੁਪਏ। ਨਵੰਬਰ 2014 ਤੋਂ ਜਨਵਰੀ 2016 ਤੱਕ ਕੇਂਦਰ ਸਰਕਾਰ ਨੇ ਇਸ ਵਿਚ 9 ਵਾਰ ਵਾਧਾ ਕੀਤਾ। ਇਨ੍ਹਾਂ 15 ਹਫ਼ਤਿਆਂ ਵਿਚ ਪੈਟਰੋਲ 'ਤੇ ਡਿਊਟੀ 11.77 ਅਤੇ ਡੀਜ਼ਲ 'ਤੇ 13.47 ਰੁਪਏ ਪ੍ਰਤੀ ਲੀਟਰ ਵਧੀ।
ਸ਼ਹਿਰ ਦਾ ਨਾਂ |
ਪੈਟਰੋਲ/ਰੁਪਏ ਲਿਟਰ |
ਡੀਜ਼ਲ/ਰੁਪਏ ਲਿਟਰ |
ਦਿੱਲੀ |
82.49 |
72.65 |
ਮੁੰਬਈ |
89.16 |
79.22 |
ਚੇਨੱਈ |
85.44 |
78.06 |
ਕੋਲਕਾਤਾ |
84.02 |
76.22 |
ਨੋਇਡਾ |
82.74 |
73.06 |
ਰਾਂਚੀ |
81.86 |
76.90 |
ਬੈਂਗਲੁਰੂ |
85.25 |
77.01 |
ਪਟਨਾ |
85.07 |
78.00 |
ਚੰਡੀਗੜ੍ਹ |
79.42 |
72.40 |
ਲਖਨਊ |
82.65 |
72.98 |
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।
ਆਟੋ ਇੰਡਸਟਰੀ 'ਚ ਹੁਣ ਤੇਜ਼ੀ ਨਾਲ ਹੋ ਰਹੀ ਰਿਕਵਰੀ
NEXT STORY