ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਾਰਨ ਹਵਾਈ ਆਵਾਜਾਈ ਅਤੇ ਆਰਥਿਕ ਗਤੀਵਿਧੀਆਂ ’ਚ ਗਿਰਾਵਟ ਨਾਲ ਜਨਵਰੀ, 2022 ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਘਟ ਗਈ ਹੈ। ਜਨਤਕ ਖੇਤਰ ਦੇ ਈਂਧਨ ਪ੍ਰਚੂਨ ਵਿਕਰੇਤਾਵਾਂ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ 1 ਤੋਂ 15 ਜਨਵਰੀ ਦੇ ਦਰਮਿਆਨ ਦੇਸ਼ ’ਚ ਡੀਜ਼ਲ ਦੀ ਖਪਤ ਦਸੰਬਰ ਦੀ ਇਸੇ ਮਿਆਦ ਦੇ ਮੁਕਾਬਲੇ 14.1 ਫ਼ੀਸਦੀ ਘਟ ਕੇ 24.7 ਲੱਖ ਟਨ ’ਤੇ ਆ ਗਈ। ਉੱਥੇ ਹੀ ਜਨਵਰੀ, 2021 ਦੇ ਪਹਿਲੇ ਪੰਦਰਵਾੜੇ ਦੇ ਮੁਕਾਬਲੇ ਇਸ ’ਚ 4.99 ਫ਼ੀਸਦੀ ਦੀ ਕਮੀ ਆਈ ਹੈ।
ਅੰਕੜਿਆਂ ਅਨੁਸਾਰ ਜਨਵਰੀ ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਦੀ ਵਿਕਰੀ ਦਸੰਬਰ, 2021 ਦੇ ਪਹਿਲੇ ਪੰਦਰਵਾੜੇ ਦੇ ਮੁਕਾਬਲੇ 13.81 ਫ਼ੀਸਦੀ ਘਟ ਕੇ 9,64,380 ਟਨ ਰਹੀ। ਇਸ ਦਰਮਿਆਨ ਜਨਵਰੀ, 2021 ਦੇ ਪਹਿਲੇ ਪੰਦਰਵਾੜੇ ਦੇ ਮੁਕਾਬਲੇ 2.82 ਫ਼ੀਸਦੀ ਦੀ ਕਮੀ ਆਈ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 120 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ
NEXT STORY