ਨਵੀਂ ਦਿੱਲੀ—ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਡੀਜ਼ਲ ਦੀ ਕੀਮਤ 'ਚ ਹਲਕਾ ਜਿਹਾ ਵਾਧਾ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ। ਉੱਧਰ ਦਿੱਲੀ 'ਚ ਅੱਜ ਪੈਟਰੋਲ 6 ਪੈਸੇ ਸਸਤਾ ਹੋਇਆ ਹੈ। ਵੀਰਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 70.44 ਸੀ ਜੋ ਕਿ ਸ਼ੁੱਕਰਵਾਰ ਨੂੰ 70.38 'ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਵੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ।
ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 76.02 ਰੁਪਏ ਅਤੇ ਡੀਜ਼ਲ ਦੀ ਕੀਮਤ 68.65 ਰੁਪਏ ਹੈ। ਮੁੰਬਈ 'ਚ ਵੀ ਅੱਜ ਪੈਟਰੋਲ 6 ਪੈਸੇ ਸਸਤਾ ਹੋਇਆ ਹੈ। ਵੀਰਵਾਰ ਨੂੰ ਇਸ ਦੀ ਕੀਮਤ 76.08 ਰੁਪਏ ਸੀ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਇਸ ਦੀ ਵਜ੍ਹਾ ਕਰੂਡ ਆਇਲ ਦੀ ਕੀਮਤ ਨਾਲ ਵੀ ਤੇਲ ਦੀਆਂ ਕੀਮਤਾਂ ਵਧੀਆਂ ਸਨ। ਪਰ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਪੈਟਰੋਲ ਦੇ ਭਾਅ
ਬੁੱਧਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 70.44 ਰੁਪਏ ਪ੍ਰਤੀ ਲੀਟਰ ਉੱਧਰ ਕੋਲਕਾਤਾ 'ਚ 72.55 ਰੁਪਏ ਪ੍ਰਤੀ ਲੀਟਰ ਹੋ ਗਏ ਹਨ।
ਉੱਧਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 76.08 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ ਦੀ ਕੀਮਤ 73.11 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਡੀਜ਼ਲ ਦੀਆਂ ਕੀਮਤਾਂ
ਰਾਜਧਾਨੀ ਦਿੱਲੀ ਅਤੇ ਕੋਲਕਾਤਾ 'ਚ ਡੀਜ਼ਲ ਦੀ ਕੀਮਤ ਕ੍ਰਮਵਾਰ 65.56 ਅਤੇ 67.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ ਉੱਧਰ ਮੁੰਬਈ ਅਤੇ ਚੇਨਈ 'ਚ ਡੀਜ਼ਲ ਇਸ ਦੀ ਕੀਮਤ ਘਟ ਕੇ ਕ੍ਰਮਵਾਰ 68.59 ਅਤੇ 69.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਰੁਪਿਆ 7 ਪੈਸੇ ਵਧ ਕੇ 71.38 'ਤੇ ਖੁੱਲ੍ਹਿਆ
NEXT STORY