ਨਵੀਂ ਦਿੱਲੀ— ਪੈਟਰੋਲ-ਡੀਜ਼ਲ ਮਹਿੰਗੇ ਹੋਣ ਨਾਲ ਆਮ ਜਨਤਾ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 13ਵੇਂ ਦਿਨ ਆਸਮਾਨੀ ਚੜ੍ਹੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 18 ਸਤੰਬਰ ਨੂੰ ਪੈਟਰੋਲ ਕੀਮਤਾਂ 'ਚ 10 ਪੈਸੇ ਅਤੇ ਡੀਜ਼ਲ 'ਚ 9 ਪੈਸੇ ਦਾ ਵਾਧਾ ਕੀਤਾ ਹੈ। ਦੇਸ਼ ਦੇ ਚਾਰ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦੀ ਕੀਮਤ ਰਿਕਾਰਡ ਉਚਾਈ 'ਤੇ ਪਹੁੰਚ ਗਈ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 82.16 ਰੁਪਏ, ਕੋਲਕਾਤਾ 'ਚ 84.01 ਰੁਪਏ, ਮੁੰਬਈ 'ਚ 89.54 ਰੁਪਏ ਅਤੇ ਚੇਨਈ 'ਚ 85.41 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 73.87 ਰੁਪਏ, ਕੋਲਕਾਤਾ 'ਚ 75.72 ਰੁਪਏ, ਮੁੰਬਈ 'ਚ 78.42 ਰੁਪਏ ਅਤੇ ਚੇਨਈ 'ਚ 78.10 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਜਲੰਧਰ 'ਚ ਪੈਟਰੋਲ 87.50 ਰੁਪਏ, ਨੰਦੇੜ ਸਾਹਿਬ 'ਚ 91 ਦੇ ਪਾਰ :
ਮਹਾਰਾਸ਼ਟਰ ਦੇ ਕੁਝ ਸ਼ਹਿਰਾਂ 'ਚ ਪੈਟਰੋਲ 91 ਰੁਪਏ ਦੇ ਪਾਰ ਨਿਕਲ ਚੁੱਕਾ ਹੈ। ਨੰਦੇੜ ਸਾਹਿਬ 'ਚ ਪੈਟਰੋਲ ਦੀ ਕੀਮਤ 91 ਰੁਪਏ 11 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 78 ਰੁਪਏ 76 ਪੈਸੇ 'ਚ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਹੀ ਇਕ ਹੋਰ ਸ਼ਹਿਰ ਪਰਭਣੀ 'ਚ ਅੱਜ ਪੈਟਰੋਲ 91 ਰੁਪਏ 32 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ ਅੱਜ 87 ਰੁਪਏ 50 ਪੈਸੇ 'ਚ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ 73 ਰੁਪਏ 63 ਪੈਸੇ ਪ੍ਰਤੀ ਲਿਟਰ 'ਚ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 88 ਰੁਪਏ 7 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ 'ਚ ਪੈਟਰੋਲ 87 ਰੁਪਏ 93 ਪੈਸੇ 'ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 74 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ 'ਚ ਵੀ ਪੈਟਰੋਲ 87 ਰੁਪਏ ਦੇ ਉਪਰ ਵਿਕ ਰਿਹਾ ਹੈ। ਮੰਗਲਵਾਰ ਨੂੰ ਪਟਿਆਲਾ 'ਚ ਪੈਟਰੋਲ ਦੀ ਕੀਮਤ 87 ਰੁਪਏ 88 ਪੈਸੇ ਅਤੇ ਡੀਜ਼ਲ ਦੀ 73 ਰੁਪਏ 95 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।
ਚੰਡੀਗੜ੍ਹ 'ਚ ਪੈਟਰੋਲ ਦਾ ਰੇਟ 79.10 ਰੁਪਏ, ਹਿਮਾਚਲ 'ਚ ਵੀ ਰੇਟ ਘਟ :
ਚੰਡੀਗੜ੍ਹ ਸ਼ਹਿਰ 'ਚ ਜਲੰਧਰ ਤੋਂ 8 ਰੁਪਏ ਸਸਤਾ ਪੈਟਰੋਲ ਵਿਕ ਰਿਹਾ ਹੈ। ਹਰਿਆਣਾ, ਹਿਮਾਚਲ 'ਚ ਵੀ ਪੈਟਰੋਲ ਦਾ ਰੇਟ ਪੰਜਾਬ ਨਾਲੋਂ ਘੱਟ ਹੈ। ਪੰਜਾਬ 'ਚ ਕੀਮਤਾਂ ਵਧ ਹਨ ਕਿਉਂਕਿ ਇੱਥੇ ਪੈਟਰੋਲ 'ਤੇ ਵੈਟ 35 ਫੀਸਦੀ ਤੋਂ ਜ਼ਿਆਦਾ ਲੱਗਦਾ ਹੈ। ਚੰਡੀਗੜ੍ਹ 'ਚ ਅੱਜ ਪੈਟਰੋਲ ਦੀ ਕੀਮਤ 79 ਰੁਪਏ 10 ਪੈਸੇ ਪ੍ਰਤੀ ਲਿਟਰ ਹੈ। ਉੱਥੇ ਹੀ ਹਿਮਾਚਲ 'ਚ ਪੈਟਰੋਲ ਦੀ ਕੀਮਤ 83 ਰੁਪਏ 20 ਪੈਸੇ ਤਕ ਹੈ ਅਤੇ ਹਰਿਆਣਾ 'ਚ 82 ਰੁਪਏ 74 ਪੈਸੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ 19.48 ਰੁਪਏ ਅਤੇ ਡੀਜ਼ਲ 'ਤੇ 15.33 ਰੁਪਏ ਹੈ।
ਹਾਜ਼ਿਰ ਬਾਜ਼ਾਰ 'ਚ ਬਿਜਲੀ ਦੀ ਕੀਮਤ 8 ਸਾਲ ਦੇ ਹਾਈ 'ਤੇ ਪਹੁੰਚੀ
NEXT STORY