ਇੰਟਰਨੈਸ਼ਨਲ ਡੈਸਕ - ਅਮਰੀਕਾ ’ਚ ਮਹਿੰਗਾਈ ਦੀ ਮਾਰ ਅਜਿਹੀ ਪੈ ਰਹੀ ਹੈ ਕਿ ਵ੍ਹਾਈਟ ਹਾਊਸ ਤੱਕ ਇਸ ਦੀ ਗਰਮੀ ਮਹਿਸੂਸ ਕਰ ਰਿਹਾ ਹੈ। ‘ਅਮਰੀਕਾ ਫਸਟ’ ਦੇ ਨਾਂ ’ਤੇ ਡੋਨਾਲਡ ਟਰੰਪ ਵੱਲੋਂ ਲਾਏ ਭਾਰੀ ਟੈਰਿਫ ਦਾ ਦਾਅ ਹੁਣ ਉਨ੍ਹਾਂ ’ਤੇ ਭਾਰੀ ਪੈਣ ਲੱਗਾ ਹੈ।
ਵਿਦੇਸ਼ੀ ਸਾਮਾਨ ਨੂੰ ਮਹਿੰਗਾ ਕਰ ਕੇ ਅਮਰੀਕੀ ਉਦਯੋਗਾਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਦੇ-ਕਰਦੇ ਟਰੰਪ ਪ੍ਰਸ਼ਾਸਨ ਨੇ ਘਰੇਲੂ ਬਾਜ਼ਾਰ ’ਚ ਅਜਿਹੀ ਅੱਗ ਲਾ ਦਿੱਤੀ ਕਿ ਰੋਜ਼ ਦੀਆਂ ਚੀਜ਼ਾਂ ਜਨਤਾ ਦੀ ਪਹੁੰਚ ਤੋਂ ਦੂਰ ਹੋਣ ਲੱਗੀਆਂ। ਨਤੀਜਾ ਹੁਣ ਵ੍ਹਾਈਟ ਹਾਊਸ ਖੁਦ ਟੈਰਿਫ ਹਟਾਉਣ ਦੀ ਤਿਆਰੀ ’ਚ ਜੁੱਟ ਗਿਆ ਹੈ।
ਟਰੰਪ ਨੇ ਸੱਤਾ ਸੰਭਾਲਦੇ ਹੀ ਉਨ੍ਹਾਂ ਦੇਸ਼ਾਂ ’ਤੇ ਟੈਰਿਫ ਲਾ ਦਿੱਤੇ ਸਨ, ਜਿਨ੍ਹਾਂ ਤੋਂ ਅਮਰੀਕਾ ਸਾਲਾਂ ਤੋਂ ਵੱਡੇ ਪੈਮਾਨੇ ’ਤੇ ਦਰਾਮਦ ਕਰਦਾ ਰਿਹਾ ਹੈ। ਭਾਰਤ, ਅਰਜਨਟੀਨਾ, ਇਕਵਾਡੋਰ, ਗਵਾਟੇਮਾਲਾ ਅਤੇ ਐੱਲ ਸਲਵਾਡੋਰ ਵਰਗੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਅਚਾਨਕ ਮਹਿੰਗੀਆਂ ਹੋ ਗਈਆਂ ਹਨ। ਟਰੰਪ ਦਾ ਉਦੇਸ਼ ਸੀ ਵਿਦੇਸ਼ੀ ਕੰਪਨੀਆਂ ਨੂੰ ਝਟਕਾ ਦੇਣਾ ਅਤੇ ਅਮਰੀਕੀ ਮਾਲੀਆ ਵਧਾਉਣਾ ਪਰ ਹੈਰਾਨੀਜਨਕ ਤੌਰ ’ਤੇ ਉਲਟਾ ਪੈ ਗਿਆ। ਟੈਰਿਫ ਨਾਲ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਅਮਰੀਕੀ ਕਿਚਨ ’ਤੇ ਦਿਸਿਆ। ਕੌਫੀ, ਕੇਲੇ, ਬੀਫ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਰਿਕਾਰਡ ਲੈਵਲ ਤੱਕ ਪਹੁੰਚ ਗਈਆਂ। ਲੋਕਾਂ ਦਾ ਬਜਟ ਵਿਗੜਿਆ ਅਤੇ ਮਹਿੰਗਾਈ ਨੇ ਵ੍ਹਾਈਟ ਹਾਊਸ ’ਤੇ ਹੀ ਦਬਾਅ ਵਧਾ ਦਿੱਤਾ।
ਟੈਰਿਫ ਨੂੰ ਵਾਪਸ ਲੈਣ ਦੀ ਤਿਆਰੀ ’ਚ ਅਮਰੀਕਾ
ਇਕ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਹੁਣ ਇਸ ਟੈਰਿਫ ਨੂੰ ਵਾਪਸ ਲੈਣ ਦੀ ਗੰਭੀਰ ਤਿਆਰੀ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਕੁਝ ਹਫਤਿਆਂ ’ਚ ਅਰਜਨਟੀਨਾ, ਇਕਵਾਡੋਰ, ਗਵਾਟੇਮਾਲਾ ਅਤੇ ਐੱਲ ਸਲਵਾਡੋਰ ਤੋਂ ਆਉਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ’ਤੇ ਲਾਏ ਐਕਸਟ੍ਰਾ ਟੈਰਿਫ ਨੂੰ ਹਟਾਉਣ ’ਤੇ ਆਖਰੀ ਫੈਸਲਾ ਲੈ ਸਕਦਾ ਹੈ।
ਫਰੇਮਵਰਕ ਐਗਰੀਮੈਂਟ ਤਹਿਤ ਕੌਫੀ, ਕੇਲਾ, ਬੀਫ ਅਤੇ ਹੋਰ ਦਰਾਮਦੀ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਸਤਾ ਕਰਨ ਦਾ ਰਸਤਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਕਦਮ ਅਮਰੀਕੀ ਕੰਪਨੀਆਂ ਲਈ ਵੀ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ’ਚ ਪ੍ਰਵੇਸ਼ ਨੂੰ ਆਸਾਨ ਬਣਾਵੇਗਾ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੇਂਟ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਵੱਡੇ ਫੈਸਲੇ ਲਏ ਜਾਣਗੇ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਗਿਰਾਵਟ ਸ਼ੁਰੂ ਹੋ ਸਕਦੀ ਹੈ ।
ਟਰੰਪ ਦਾ ਹਾਲੀਆ ਐਲਾਨ
ਅਜਿਹੇ ਮਾਹੌਲ ’ਚ ਟਰੰਪ ਦਾ ਹਾਲੀਆ ਐਲਾਨ ਵੀ ਸੁਰਖੀਆਂ ’ਚ ਹੈ, ਹਰ ਅਮਰੀਕੀ ਨੂੰ ਘੱਟ ਤੋਂ ਘੱਟ 2000 ਡਾਲਰ ਦਾ ‘ਟੈਰਿਫ ਡਿਵੀਡੈਂਡ’ ਦੇਣ ਦਾ ਵਾਅਦਾ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਕਦਮ ਵੱਧਦੀ ਨਾਰਾਜ਼ਗੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।
ਦੇਰ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ
NEXT STORY