ਹੈਦਰਾਬਾਦ— ਭਾਰਤ ਬਾਇਓਟੈੱਕ ਦੇ ਕੋਵਿਡ-19 ਟੀਕੇ 'ਕੋਵੈਕਸੀਨ' ਦੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਕ੍ਰਿਸ਼ਣਾ ਐਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦੇ ਹੋਏ ਐਲਾ ਨੇ ਕਿਹਾ ਕਿ ਕੰਪਨੀ ਕੋਵਿਡ-19 ਲਈ ਇਕ ਹੋਰ ਟੀਕੇ 'ਤੇ ਕੰਮ ਕਰ ਰਹੀ ਹੈ। ਇਹ ਨੱਕ ਜ਼ਰੀਏ ਦਿੱਤੀ ਜਾਣ ਵਾਲੀ ਬੂੰਦਾਂ ਦੇ ਰੂਪ 'ਚ ਹੋਵੇਗੀ, ਜੋ ਅਗਲੇ ਸਾਲ ਤੱਕ ਤਿਆਰ ਹੋ ਜਾਵੇਗੀ।
ਉਨ੍ਹਾਂ ਕਿਹਾ, ''ਅਸੀਂ ਕੋਵਿਡ-19 ਟੀਕੇ ਲਈ ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ. ਸੀ. ਐੱਮ. ਆਰ.) ਨਾਲ ਭਾਈਵਾਲੀ ਕੀਤੀ ਹੈ। ਇਸ ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ।'' ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈੱਕ ਦੁਨੀਆ ਦੀ ਇਕਮਾਤਰ ਟੀਕਾ ਕੰਪਨੀ ਹੈ ਜਿਸ ਕੋਲ ਜੈਵ ਸੁਰੱਖਿਆ ਪੱਧਰ-3 (ਬੀ. ਐੱਸ. ਐੱਲ.3) ਉਤਪਾਦਨ ਸੁਵਿਧਾ ਹੈ। ਪਿਛਲੇ ਮਹੀਨੇ ਕੰਪਨੀ ਨੇ ਕਿਹਾ ਸੀ ਕਿ ਉਸ ਨੇ ਪਹਿਲੇ ਅਤੇ ਦੂਜੇ ਪੜਾਅ ਦੇ ਪ੍ਰੀਖਣ ਦਾ ਅੰਤਰਿਮ ਵਿਸ਼ਲੇਸ਼ਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਉਹ 26,000 ਵਾਲੰਟੀਅਰਾਂ 'ਤੇ ਤੀਜੇ ਪੜਾਅ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਨੇ ਦੋ ਅਕਤੂਬਰ ਨੂੰ ਭਾਰਤੀ ਦਵਾ ਨਿਗਰਾਨ (ਡੀ. ਸੀ. ਜੀ. ਆਈ.) ਤੋਂ ਟੀਕੇ ਦੇ ਤੀਜੇ ਪੜਾਅ ਦੇ ਪ੍ਰੀਖਣ ਲਈ ਮਨਜ਼ੂਰੀ ਮੰਗੀ ਸੀ।
ਕੋਰੋਨਾ ਕਾਰਨ ਦੇਸ਼ 'ਚ ਨਹੀਂ ਸ਼ੁਰੂ ਹੋ ਸਕੇ ਵੱਡੀ ਗਿਣਤੀ 'ਚ ਨਵੇਂ ਸ਼ਾਪਿੰਗ ਮਾਲ
NEXT STORY