ਬੇਂਗਲੁਰੂ : ਕੋਰੋਨਾ ਕਾਲ ਵਿਚ ਅਰਥਵਿਵਸਥਾ ਬੇਹੱਦ ਖ਼ਰਾਬ ਦੌਰ 'ਚੋਂ ਲੰਘ ਰਹੀ ਹੈ ਅਤੇ ਕੰਪਨੀਆਂ ਆਪਣੇ ਕਾਮਿਆਂ ਦੀ ਛਾਂਟੀ ਕਰ ਰਹੀਆਂ ਹਨ ਪਰ ਕੁੱਝ ਕੰਪਨੀਆਂ ਅਜਿਹੇ ਦੌਰ ਵਿਚ ਵੀ ਨਵੇਂ ਲੋਕਾਂ ਦੀ ਭਰਤੀ ਕਰ ਰਹੀਆਂ ਹਨ। ਡਿਜ਼ੀਟਲ ਪੇਮੈਂਟਸ ਪਲੇਟਫਾਰਮ ਫੋਨਪੇ (Phonepe) ਵੀ ਇਨ੍ਹਾਂ ਵਿਚੋਂ ਇਕ ਹੈ। ਫਲਿੱਪਕਾਰਟ ਦੇ ਮਾਲਿਕਾਨਾ ਹੱਕ ਵਾਲੇ ਇਸ ਡਿਜ਼ੀਟਲ ਪੇਮੈਂਟਸ ਪਲੇਟਫਾਰਮ ਨੇ ਇਸ ਸਾਲ 550 ਲੋਕਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਫੋਨ ਪੇਅ ਭਾਰਤ ਦੇ ਵੱਧਦੇ ਡਿਜ਼ੀਟਲ ਪੇਮੈਂਟਸ ਮਾਰਕਿਟ ਵਿਚ ਗੂਗਲਪੇ ਅਤੇ ਪੇ.ਟੀ.ਐੱਮ. ਦੇ ਦਬਦਬੇ ਨੂੰ ਚੁਣੌਤੀ ਦੇ ਰਹੀ ਹੈ। ਕੰਪਨੀ ਨੇ ਆਪਣੇ ਕਾਮਿਆਂ ਦੀ ਤਨਖਾਹ ਵਿਚ ਕਟੌਤੀ ਨਹੀਂ ਕੀਤੀ ਹੈ ਅਤੇ ਉਹ ਇਸ ਮਹੀਨੇ ਏਪ੍ਰੇਜਲ ਪ੍ਰੋਸੈਸ ਸ਼ੁਰੂ ਕਰਨ ਜਾ ਰਹੀ ਹੈ।
20 ਤੋਂ 30 ਫ਼ੀਸਦੀ ਨਵੇਂ ਕਾਮੇ
ਕੰਪਨੀ ਦੀ ਟੀਮ ਵਿਚ ਅਜੇ ਕਰੀਬ 1800 ਕਾਮੇ ਹਨ ਅਤੇ ਉਸ ਦੀ ਯੋਜਨਾ 20 ਤੋਂ 30 ਫ਼ੀਸਦੀ ਹੋਰ ਕਾਮਿਆਂ ਨੂੰ ਜੋੜਨ ਦੀ ਹੈ। ਫੋਨਪੇ ਦੇ ਸਹਿ-ਸੰਸਥਾਪਕ ਅਤੇ ਸੀ.ਟੀ.ਓ. ਰਾਹੁਲ ਚਾਰੀ ਨੇ ਕਿਹਾ, 'ਪਿਛਲੇ 2-3 ਮਹੀਨਿਆਂ ਵਿਚ ਅਸੀਂ ਲੋਕਾਂ ਨੂੰ ਨੌਕਰੀ 'ਤੇ ਰੱਖਣ ਦੀ ਆਪਣੀ ਰਫ਼ਤਾਰ ਤੇਜ਼ ਕੀਤੀ ਹੈ। ਤੁਸੀਂ ਜਾਣਦੇ ਹੋ ਕਿ ਸਥਿਤੀ ਠੀਕ ਨਹੀਂ ਹੈ, ਇਸ ਲਈ ਚੰਗੇ ਲੋਕਾਂ ਦੀ ਵੀ ਨੌਕਰੀ ਜਾ ਰਹੀ ਹੈ। ਕੰਪਨੀ ਇੰਜੀਨੀਅਰਿੰਗ, ਕਾਰਪੋਰੇਟ ਫੰਕਸ਼ਨਸ, ਸੇਲਸ, ਬਿਜਨੈੱਸ ਡਿਵੈਲਪਮੈਂਟ ਅਤੇ ਮਾਰਕੀਟਿੰਗ ਵਿਚ ਲੋਕਾਂ ਦੀ ਭਰਤੀ ਕਰ ਰਹੀ ਹੈ।' ਫੋਨਪੇ ਯੂ.ਪੀ.ਆਈ. ਜ਼ਰੀਏ ਪੇਮੈਂਟ ਦੀ ਸਹੂਲਤ ਦਿੰਦਾ ਹੈ। ਉਸ ਨੇ 183 ਬਰੈਂਡਸ ਲਈ ਮਿਨੀ ਡਿਜ਼ੀਟਲ ਸਟੋਰ ਬਣਾ ਰੱਖੇ ਹਨ ਅਤੇ ਨਾਲ ਹੀ ਉਹ ਐਪ ਜ਼ਰੀਏ ਵਿੱਤੀ ਉਤਪਾਦ ਵੀ ਵੇਚਦੀ ਹੈ। ਫਲਿੱਪਕਾਰਟ ਨੇ ਅਪ੍ਰੈਲ ਵਿਚ ਫੋਨਪੇ ਵਿਚ 9 ਕਰੋੜ ਡਾਲਰ ਦਾ ਨਿਵੇਸ਼ ਕੀਤਾ ਸੀ।
ਪੁਣੇ 'ਚ ਬਣੇਗੀ 1 ਅਰਬ ਲੋਕਾਂ ਲਈ ਕੋਰੋਨਾ ਵੈਕਸੀਨ, ਬਿ੍ਰਟੇਨ ਦੀ ਕੰਪਨੀ ਨਾਲ ਹੋਇਆ ਸਮਝੌਤਾ
NEXT STORY