ਗੈਜੇਟ ਡੈਸਕ- ਡਿਜੀਟਲ ਪੇਮੈਂਟ ਪਲੇਟਫਾਰਮ ਫੋਨਪੇ ਨੇ ਇਕ ਨਵੀਂ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ ਯੂਜ਼ਰਜ਼ ਨੂੰ ਯੂ.ਪੀ.ਆਈ. ਰਾਹੀਂ ਇੰਟਰਨੈਸ਼ਨਲ ਪੇਮੈਂਟ ਕਰਨ ਦੀ ਸੁਵਿਧਾ ਦਿੰਦੀ ਹੈ। ਜੇਕਰ ਤੁਸੀਂ ਕਿਸੇ ਦੂਜੇ ਦੇਸ਼ ਦੀ ਯਾਤਰਾ ਕਰ ਰਹੇ ਹੋ ਅਤੇ ਉੱਥੇ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਯੂ.ਪੀ.ਆਈ. ਪੇਮੈਂਟ ਯਾਨੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਕਰਨਾ ਹੁਣ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ
ਇਨ੍ਹਾਂ ਦੇਸ਼ਾਂ 'ਚ ਕਰ ਸਕੋਗੇ ਪੇਮੈਂਟ
ਨਵੀਂ ਸੁਵਿਧਾ ਦੀ ਸ਼ੁਰੂਆਤ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਫੋਨਪੇ ਯੂਜ਼ਰਜ਼ ਨੂੰ ਹੁਣ ਸਿੰਗਾਪੁਰ, ਯੂ.ਏ.ਈ., ਭੂਟਾਨ, ਨੇਪਾਲ ਅਤੇ ਮਾਰੀਸ਼ਸ 'ਚ ਕਿਸੇ ਵੀ ਅੰਤਰਰਾਸ਼ਟਰੀ ਵਪਾਰੀਆਂ ਨੂੰ ਪੇਮੈਂਟ ਕੀਤੀ ਜਾ ਸਕਦੀ ਹੈ ਜਿਨ੍ਹਾਂ ਕੋਲ ਸਥਾਨਕ ਕਿਊ.ਆਰ. ਕੋਡ ਹੈ। ਕੰਪਨੀ ਨਵੀਂ ਸੁਵਿਧਾ ਨੂੰ ਐੱਨ.ਆਈ.ਪੀ.ਐੱਲ. (ਐੱਨ.ਪੀ.ਸੀ.ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ) ਦੇ ਸਹਿਯੋਗ ਨਾਲ ਲਿਆਈ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਹੋਰ ਦੇਸ਼ਾਂ 'ਚ ਵੀ ਯੂ.ਪੀ.ਆਈ. ਪੇਮੈਂਟ ਨੂੰ ਚਾਲੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ– Samsung ਦੇ 5G ਫੋਨ 'ਤੇ ਬੰਪਰ ਆਫਰ, 13 ਹਜ਼ਾਰ ਰੁਪਏ ਦੀ ਛੋਟ ਨਾਲ ਖਰੀਦਣ ਦਾ ਮੌਕਾ
ਇੰਝ ਕਰ ਸਕੋਗੇ ਇਸਤੇਮਾਲ
ਫੋਨਪੇ ਯੂਜ਼ਰਜ਼ ਨੂੰ ਇਸ ਲਈ ਯਾਤਰਾ ਤੋਂ ਪਹਿਲਾਂ ਆਪਣੇ ਫੋਨਪੇ ਐਪ 'ਤੇ ਯੂ.ਪੀ.ਆਈ. ਇੰਟਰਨੈਸ਼ਨਲ ਨੂੰ ਐਕਟਿਵੇਟ ਕਰਨਾ ਹੋਵੇਗਾ, ਇਸ ਲਈ ਯੂਜ਼ਰਜ਼ ਯੂ.ਪੀ.ਆਈ. ਬੈਂਕ ਅਕਾਊਂਟ ਨੂੰ ਲਿੰਕ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਸੁਰੱਖਿਅਤ ਹੈ ਅਤੇ ਸਰਵਿਸ ਨੂੰ ਐਕਟਿਵੇਟ ਕਰਨ ਲਈ ਯੂਜ਼ਰ ਨੂੰ ਆਪਣਾ ਯੂ.ਪੀ.ਆਈ. ਪਿੰਨ ਦਰਜ ਕਰਨਾ ਹੋਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਇਹ ਪੇਮੈਂਟ ਭਾਰਤੀ ਬੈਂਕਾਂ ਦਾ ਇਸਤੇਮਾਲ ਕਰਕੇ ਕੀਤੀ ਜਾਵੇਗੀ ਅਤੇ ਪ੍ਰਾਪਤਕਰਤਾ ਨੂੰ ਉਨ੍ਹਾਂ ਦੀ ਸਥਾਨਕ ਕਰੰਸੀ 'ਚ ਪੈਸਾ ਮਿਲੇਗਾ। ਫੋਨਪੇ ਮੁਤਾਬਕ, ਨਵੀਂ ਸੁਵਿਧਾ ਨੂੰ ਐਪ ਰਾਹੀਂ ਐਕਟਿਵੇਟ ਕੀਤਾ ਜਾ ਸਕਦਾ ਹੈ, ਜੋ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸ 'ਤੇ ਕੰਮ ਕਰਦਾ ਹੈ। ਨਵੀਂ ਸੁਵਿਧਾ ਫਿਲਹਾਲ ਸ਼ੁਰੂ ਹੋ ਰਹੀ ਹੈ, ਇਸ ਲਈ ਤੁਹਾਡੇ ਡਿਵਾਈਸ 'ਤੇ ਇਸਦੇ ਉਪਲੱਬਧ ਹੋਣ 'ਚ ਕੁਝ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ– Samsung, Xiaomi ਸਣੇ ਲੱਖਾਂ ਐਂਡਰਾਇਡ ਯੂਜ਼ਰਜ਼ 'ਤੇ ਮੰਡਰਾ ਰਿਹੈ ਖ਼ਤਰਾ! ਸਰਕਾਰ ਦੀ ਚਿਤਾਵਨੀ
ਗੋਆ ਬੀਚ 'ਤੇ ਏ.ਆਈ. ਰੋਬੋਟ ਤਾਇਨਾਤ, ਲੋਕਾਂ ਦੀ ਜਾਨ ਬਚਾਉਣ 'ਚ ਕਰਨਗੇ ਮਦਦ
NEXT STORY