ਨਵੀਂ ਦਿੱਲੀ— ਕਈ ਸੈਮਸੰਗ ਗਲੈਕਸੀ ਸਮਾਰਟ ਫੋਨ ਵਿਚ ਨਵੀਨਤਮ ਐਂਡਰਾਇਡ-10 ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟਾਂ ਮੁਤਾਬਕ, ਗਲੈਕਸੀ M31 ਯੂਜ਼ਰਜ਼ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਕੰਪਨੀ ਵੱਲੋਂ ਜਾਰੀ ਐਂਡਰਾਇਡ-10 ਅਪਡੇਟ ਤੋਂ ਬਾਅਦ ਫੋਨ ਕੰਮ ਨਹੀਂ ਕਰ ਰਿਹਾ ਹੈ। ਇਹ ਨਵਾਂ ਅਪਡੇਟ ਅਪ੍ਰੈਲ ਸਕਿਓਰਿਟੀ ਪੈਚ ਨਾਲ ਆਇਆ ਹੈ।
ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਸਾਫਟਵੇਅਰ ਸਥਾਪਤ ਕਰਨ ਤੋਂ ਬਾਅਦ ਉਨ੍ਹਾਂ ਦਾ ਫੋਨ ਫ੍ਰੀਜ ਹੋ ਰਿਹਾ ਹੈ ਅਤੇ ਕੋਈ ਰਿਸਪਾਂਸ ਨਹੀਂ ਦੇ ਰਿਹਾ। ਟਵਿੱਟਰ 'ਤੇ ਕੁਝ ਯੂਜ਼ਰਜ਼ ਨੇ ਆਪਣੀਆਂ ਸ਼ਿਕਾਇਤਾਂ ਦਾਖਲ ਕੀਤੀਆਂ ਹਨ। ਸੈਮ ਮੋਬਾਈਲ ਦੀ ਰਿਪੋਰਟ ਦੇ ਅਨੁਸਾਰ, ਹਾਰਡਵੇਅਰ ਮਿਸਮੈਚ ਕੈਰਨ ਗਲੈਕਸੀ ਏ-70 ਵਿਚ ਵੀ ਕੁਝ ਸਮੱਸਿਆ ਆ ਰਹੀ ਸੀ। ਹਾਲਾਂਕਿ, ਗਲੈਕਸੀ M31 ਵਿਚ ਸਾਫਟਵੇਅਰ ਅਪਡੇਟ ਦੇ ਮੱਦੇਨਜ਼ਰ ਇਹ ਸਮੱਸਿਆ ਆਈ ਹੈ।
ਰਿਪੋਰਟਾਂ ਮੁਤਾਬਕ, ਸੈਮਸੰਗ ਨੇ ਯੂਜ਼ਰਜ਼ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਾਫਟਵੇਅਰ ਅਪਡੇਟ ਰੋਲਆਉਟ ਨੂੰ ਰੋਕ ਦਿੱਤਾ ਹੈ। ਲਾਕਡਾਊਨ ਹੋਣ ਕਾਰਨ ਸੇਵਾ ਕੇਂਦਰ ਬੰਦ ਹਨ, ਜਿਸ ਦੀ ਵਜ੍ਹਾ ਨਾਲ ਗਾਹਕ ਫੋਨ ਨੂੰ ਸੈਮਸੰਗ ਸਰਵਿਸ ਸੈਂਟਰ ਵੀ ਨਹੀਂ ਲਿਜਾ ਸਕਦੇ। ਉੱਥੇ ਹੀ, ਜਿਨ੍ਹਾਂ ਨੇ ਹੁਣ ਤੱਕ ਸਾਫਟਵੇਅਰ ਨੂੰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਦਾ ਫੋਨ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਨਵਾਂ ਸਾਫਟਵੇਅਰ ਅਪਡੇਟ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
80 ਕਰੋੜ ਲੋਕਾਂ ਲਈ ਰਾਹਤ ਭਰੀ ਖਬਰ, ਤੁਸੀਂ ਵੀ ਲੈਂਦੇ ਹੋ ਸਰਕਾਰੀ ਕਣਕ, ਚੌਲ?
NEXT STORY