ਜਲੰਧਰ—ਜਰਮਨ ਦੀ ਕਾਰ ਨਿਰਮਾਤਾ ਕੰਪਨੀ Audi TT 2018 ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਸ ਨੂੰ ਜ਼ਿਆਦਾ ਅਗਰੇਸਿਵ ਅਤੇ ਸਟਾਈਲਿੰਗ ਬਣਾਇਆ ਗਿਆ ਹੈ।

ਮੀਡੀਆ ਰਿਪੋਰਟਸ ਮੁਤਾਬਕ ਗੱਡੀ ਦੇ ਲਾਂਚਿੰਗ ਵੇਲੇ ਇਸ 'ਚ ਦੋ ਦਰਵਾਜ਼ੇ ਦਿਖ ਸਕਦੇ ਹਨ। ਫਿਲਹਾਲ ਗੱਡੀ ਦੇ ਟੈਕਨੀਕਲ ਸਪੈਸੀਫਿਕੇਸ਼ਨਸ ਦਾ ਪਤਾ ਨਹੀਂ ਚੱਲ ਪਾਇਆ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੱਡੀ ਦੇ ਇੰਜਣ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬਾਜ਼ਾਰ 'ਚ ਪਹਿਲੇ ਤੋਂ ਹੀ ਮੌਜੂਦ ਟੀ.ਟੀ. ਸਪੋਰਟਸ 'ਚ 1.8 ਲੀਟਰ TFSI ,2.0 ਲੀਟਰ ਟੀ.ਡੀ.ਆਈ. ਇੰਜਣ ਹੈ। ਆਡੀ ਦਾ ਫੋਕਸ ਫਿਲਹਾਲ ਕਰੇਂਟ ਜਨਰੇਸ਼ਨ ਗੱਡੀ ਦੇ ਆਊਟਪੁੱਟ 'ਚ ਸੁਧਾਰ ਕਰਨ 'ਤੇ ਹੈ।

ਆਡੀ ਦੇ ਟੀ.ਟੀ. ਆਰ.ਐੱਸ. 'ਚ 2.5 ਲੀਟਰ ਟਰਬੋਚਾਰਜ ਪੰਜ-ਸਿਲੰਡਰ ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ। ਨਵੀਂ ਆਡੀ ਟੀ.ਟੀ. ਦੇ ਕੇਬਿਨ-ਡਿਜਾਈਨ ਅਤੇ ਹੋਰ ਅੰਦਰੂਨੀ ਹਿੱਸਿਆਂ ਨੂੰ ਬਦਲਣ ਦਾ ਸੰਭਵਨਾ ਵੀ ਘੱਟ ਹੈ। ਆਡੀ ਦਾ ਮੌਜੂਦਾ ਮਾਡਲ 2014 ਦੇ ਜਨੇਵਾ ਮੋਟਰ ਸ਼ੋਅ 'ਚ ਲਾਂਚ ਕੀਤਾ ਗਿਆ ਸੀ।

ਲੀਕ ਹੋਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਨਵੀਂ ਆਡੀ ਲਾਂਚਿੰਗ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਆਡੀ ਟੀ.ਟੀ. ਦਾ ਥਰਡ ਜਨਰੇਸ਼ਨ ਮਾਡਲ 2015 ਤੋਂ ਭਾਰਤ 'ਚ ਉਪਲੱਬਧ ਹੈ। ਇਸ ਦੀ ਆਨ ਰੋਡ ਕੀਮਤ 73.54 ਲੱਖ (ਦਿੱਲੀ) ਹੈ।
ਇੰਟਰਨੈਸ਼ਨਲ ਤੇ ਘਰੇਲੂ ਫਲਾਈਟ ਟਿਕਟਸ 'ਤੇ ਜੈੱਟ ਏਅਰਵੇਜ਼ ਦੇ ਰਿਹੈ 30 ਫੀਸਦੀ ਤੱਕ ਦੀ ਛੋਟ
NEXT STORY