ਜਲੰਧਰ—ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਨੇ ਆਪਣੀ ਵੈੱਬਸਾਈਟ 'ਤੇ ਘਰੇਲੂ ਅਤੇ ਇੰਟਰਨੈਸ਼ਨਲ ਏਅਰਲਾਈਨ ਦੀ ਟਿਕਟਸ ਨੂੰ ਲੈ ਕੇ ਇਕ ਨਵਾਂ ਐਲਾਨ ਕੀਤਾ ਹੈ। ਜੈੱਟ ਏਅਰਵੇਜ਼ ਇੰਟਰਨੈਸ਼ਨਲ ਫਲਾਈਟ ਟਿਕਟਸ 'ਤੇ 30 ਫੀਸਦੀ ਤੱਕ ਦਾ ਡਿਸਕਾਊਂਟ ਦੇ ਰਿਹਾ ਹੈ ਜੋ ਪ੍ਰੀਮਿਅਰ ਅਤੇ ਇਕੋਨਾਮੀ ਕੈਟੇਗਰੀ ਲਈ ਹੈ। ਉੱਥੇ ਜੇਕਰ ਘਰੇਲੂ ਦੀ ਗੱਲ ਕਰੀਏ ਤਾਂ ਸੇਲੈਕਟੇਡ ਫਲਾਈਟਸ 'ਤੇ ਜੈੱਟ ਏਅਰਵੇਜ਼ 25 ਫੀਸਦੀ ਤੱਕ ਦੀ ਛੋਟ ਦੇ ਰਿਹਾ ਹੈ। ਜੈੱਟ ਏਅਰਵੇਜ਼ ਦੇ ਡਿਸਕਾਊਂਟ ਨੂੰ ਲੈ ਕੇ ਗਾਹਕਾਂ ਨੂੰ ਸਭ ਤੋਂ ਪਹਿਲਾਂ ਫਲਾਈਟ ਦੀ ਟਿਕਟ 17 ਜੁਲਾਈ ਤੋਂ ਲੈ ਕੇ 23 ਜੁਲਾਈ ਵਿਚਾਲੇ ਖਰੀਦਣੀ ਹੋਵੇਗੀ।

ਜੈੱਟ ਏਅਰਵੇਜ਼ ਘਰੇਲੂ ਫਲਾਈਟਸ 'ਤੇ 25 ਫੀਸਦੀ ਤੱਕ ਦੀ ਛੋਟ ਦੇ ਰਿਹਾ ਹੈ ਜਿਸ ਦੀ ਸ਼ੁਰੂਆਤ 17 ਜੁਲਾਈ ਤੋਂ ਸ਼ੁਰੂ ਹੋ ਗਈ ਦੀ ਹੈ। ਇੰਟਰਨੈਸ਼ਨਲ ਫਲਾਈਟਸ 'ਤੇ ਜੈੱਟ ਏਅਰਵੇਜ਼ 30 ਫੀਸਦੀ ਦਾ ਡਿਸਕਾਊਂਟ ਦੇ ਰਹੀ ਹੈ ਜਿਸ 'ਚ ਯੂਰੋਪ ਦੇ ਫਲਾਈਟਸ ਅਤੇ ਉਸ ਦੇ ਕੋਡਸ਼ੇਅਰ ਪਾਰਟਨਰਸ ਸ਼ਾਮਲ ਹਨ। ਨਾਲ ਹੀ ਏਅਰ ਫਰਾਂਸ ਅਤੇ ਕੇ.ਐੱਲ.ਐੱਮ. ਰਾਇਲ ਡੱਚ ਏਅਰਲਾਈਨ ਵੀ ਸ਼ਾਮਲ ਹੈ। ਕੋਡਸ਼ੇਅਰ ਇਕ ਅਜਿਹਾ ਅਰੇਂਜਮੈਂਟ ਹੈ ਜਿੱਥੇ ਏਅਰਲਾਈਨ ਵਿਚਾਲੇ ਮਾਰਕੀਟ ਅਤੇ ਫਲਾਈਟਸ ਨੂੰ ਵੇਚਣ ਨੂੰ ਲੈ ਕੇ ਡੀਲ ਹੁੰਦੀ ਹੈ। ਦੱਸਣਯੋਗ ਹੈ ਕਿ ਇਹ ਆਫਰ ਸਿਰਫ ਰਿਟਰਨ ਯਾਤਰੀ ਅਤੇ ਚੁਣੇ ਹੋਏ ਬੁਕਿੰਗ 'ਤੇ ਹੀ ਹੈ।
ਭਾਰਤ 'ਚ ਫਾਕਸਵੈਗਨ ਦੀ ਇਸ ਕੰਪੈਕਟ ਐੱਸ ਯੂ ਵੀ ਦੀ ਲਾਂਚਿੰਗ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
NEXT STORY