ਨਵੀਂ ਦਿੱਲੀ - ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ ਵਿਚ 'ਪੀਜ਼ਾ ਹੱਟ' ਦੀ ਸ਼ੁਰੂਆਤ ਕਰਨ ਵਾਲੇ 'ਫਰੈਂਕ ਕਾਰਨੀ' ਦੀ ਬੁੱਧਵਾਰ ਨੂੰ ਨਿਮੋਨੀਆ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ। ਉਹ 82 ਸਾਲ ਦੇ ਸਨ। ਫਰੈਂਕ ਕਾਰਨੀ ਨੇ ਆਪਣੇ ਭਰਾ ਨਾਲ ਮਿਲ ਕੇ 'ਪੀਜ਼ਾ ਹੱਟ' ਦੀ ਸ਼ੁਰੂਆਤ ਕੀਤੀ ਸੀ।
ਕੋਰੋਨਾ ਦੀ ਬੀਮਾਰੀ ਤੋਂ ਠੀਕ ਹੋ ਕੇ ਪਰਤੇ ਸਨ ਘਰ
'ਵਿਚਿੰਟਾ ਈਗਲ' ਅਖਬਾਰ ਦੀ ਖ਼ਬਰ ਅਨੁਸਾਰ, ਕਾਰਨੀ ਹਾਲ ਹੀ ਵਿਚ ਕੋਰੋਨਾ ਵਾਇਰਸ ਲਾਗ ਤੋਂ ਠੀਕ ਹੋਏ ਸਨ ਪਰ ਉਹ ਲੰਬੇ ਸਮੇਂ ਤੋਂ ਅਲਜ਼ਾਈਮਰ ਬਿਮਾਰੀ ਨਾਲ ਪੀੜਤ ਸਨ। ਉਸਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਉਸਨੇ ਸਵੇਰੇ ਸਾਢੇ ਚਾਰ ਵਜੇ ਇਥੇ ਆਪਣੀ ਰਿਹਾਇਸ਼ 'ਤੇ ਆਖ਼ਰੀ ਸਾਹ ਲਿਆ। ਫ੍ਰੈਂਕ ਕਾਰਨੇ ਨੇ ਆਪਣੇ 26 ਸਾਲਾ ਭਰਾ ਡੈਨ ਨਾਲ ਮਿਲ ਕੇ 19 ਸਾਲ ਦੀ ਉਮਰ ਵਿਚ ਵਿਚਿੰਟਾ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਪੀਜ਼ਾ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਕਾਰੋਬਾਰ ਸ਼ੁਰੂ ਕਰਨ ਲਈ ਆਪਣੀ ਮਾਂ ਤੋਂ 600 ਡਾਲਰ ਉਧਾਰ ਲਏ ਸਨ।
ਇਹ ਵੀ ਪਡ਼੍ਹੋ : UIDAI ਨੇ ਆਧਾਰ ਅਪਰੇਟਰ ਨੂੰ ਲੈ ਕੇ ਅਲਰਟ ਕੀਤਾ ਜਾਰੀ! ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਧੋਖਾ
1992 ਵਿਚ ਕਹੀ ਸੀ ਇਹ ਗੱਲ
ਕਾਰਨੀ ਨੇ 1992 ਵਿਚ ਵਿਚਿੰਟਾ ਸਟੇਟ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, 'ਜਦੋਂ ਤੁਸੀਂ ਕਾਲਜ ਵਿਚ ਪੜ੍ਹਦਿਆਂ ਇਕ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਤੁਸੀਂ ਇਸ ਬਾਰੇ ਨਹੀਂ ਸੋਚਦੇ ਕਿ ਆਰਥਿਕਤਾ ਕਿਵੇਂ ਹੈ। ਉਨ੍ਹਾਂ ਕਿਹਾ, 'ਅਸੀਂ ਕਦੇ ਇਸ ਬਾਰੇ ਨਹੀਂ ਸੋਚਿਆ ਕਿ ਵ੍ਹਾਈਟ ਹਾਊਸ ਵਿਚ ਕੌਣ ਹੈ ਜਾਂ ਬੇਰੁਜ਼ਗਾਰੀ ਦੀ ਦਰ ਕੀ ਹੈ। ਉਸਨੇ ਕਿਹਾ, 'ਇੱਕ ਉੱਦਮੀ ਹਮੇਸ਼ਾਂ ਇਹ ਸੋਚਦਾ ਹੈ ਕਿ ਉਸਦੇ ਉਤਪਾਦ ਲਈ ਕੀ ਕੋਈ ਮਾਰਕੀਟ ਹੈ? ਕੀ ਮੈਂ ਇਸ ਨੂੰ ਵੇਚ ਸਕਦਾ ਹਾਂ? 1977 ਵਿਚ ਪੈਪਸੀਕੋ ਕੰਪਨੀ ਨੇ 30 ਕਰੋੜ ਡਾਲਰ ਵਿਚ ਪੀਜ਼ਾ ਹੱਟ ਨੂੰ ਖਰੀਦ ਲਿਆ ਸੀ। ਬਾਅਦ ਵਿਚ ਉਨ੍ਹਾਂ ਨੇ ਕਈ ਕਾਰੋਬਾਰ ਵਿਚ ਹੱਥ ਅਜ਼ਮਾਇਆ ਸੀ।
ਇਹ ਵੀ ਪਡ਼੍ਹੋ : ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼
ਵਿਸ਼ਵਵਿਆਪੀ ਕੋਰੋਨਾ ਸਥਿਤੀ
ਕੋਰੋਨਾ ਵਾਇਰਸ ਦੁਨੀਆ ਭਰ ਵਿਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਪੂਰੀ ਦੁਨੀਆ ਵਿਚ 64,194,692 ਕਰੋੜ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦੋਂ ਕਿ 1,486,829 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਨੂੰ ਹਰਾ ਕੇ 44,459,923 ਕਰੋੜ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਸੰਕਰਮਿਤ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਦੂਜੇ ਨੰਬਰ 'ਤੇ ਹੈ। ਹੁਣ ਤੱਕ ਦੁਨੀਆ ਭਰ ਦੇ 44.4 ਕਰੋੜ ਲੋਕ ਕੋਰੋਨਾ ਤੋਂ ਠੀਕ ਹੋਏ ਹਨ।
ਇਹ ਵੀ ਪਡ਼੍ਹੋ : ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ 'ਤੇ ਪਵੇਗਾ ਇਸ ਦਾ ਅਸਰ
ਨੋਟ : ਪਿੱਜਾ ਹੱਟ ਦੇ ਦੇਸ਼ ਭਰ ਵਿਚ ਬਹੁਤ ਸਾਰੇ ਰੈਸਟੋਰੈਂਟ ਹਨ, ਇਸ ਰੈਸਟੋਰੈਂਟ ਦੇ ਬਾਨੀ ਦੇ ਜੀਵਨ ਤੇ ਝਾਤ ਬਾਰੇ ਇਸ ਖ਼ਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੋਂ ਪਾਰ ਪੁੱਜਾ ਭਾਅ
NEXT STORY