ਨਵੀਂ ਦਿੱਲੀ — ਆਧਾਰ ਕਾਰਡ ਭਾਰਤ ਦੇਸ਼ ਵਿਚ ਲੋਕਾਂ ਦੀ ਪਛਾਣ ਕਰਨ ਦਾ ਇਕ ਅਹਿਮ ਦਸਤਾਵੇਜ਼ ਬਣ ਚੁੱਕਾ ਹੈ। ਇਹ ਇਕ ਬਹੁਤ ਮਹੱਤਵਪੂਰਨ ਸਰਕਾਰੀ ਦਸਤਾਵੇਜ਼ ਹੈ। ਹੁਣ ਆਧਾਰ ਕਾਰਡ ਸਰਕਾਰ ਦੇ ਨਾਲ-ਨਾਲ ਨਿੱਜੀ ਕੰਪਨੀਆਂ ਅਤੇ ਹੋਰ ਕਈ ਕੰਮਾਂ ਲਈ ਵੀ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਜੋ ਕਿ ਆਧਾਰ ਨਾਲ ਜੁੜੀ ਸੇਵਾ ਨੂੰ ਵੇਖਦੀ ਹੈ ਉਸ ਨੇ ਦੇਸ਼ ਦੇ ਨਾਗਰਿਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ।
ਯੂਆਈਡੀਏਆਈ ਵਿਭਾਗ ਆਪਰੇਟਰ ਨਿਯੁਕਤ ਨਹੀਂ ਕਰਦਾ
ਯੂਆਈਡੀਆਈਏ ਨੇ ਇੱਕ ਟਵੀਟ ਵਿਚ ਕਿਹਾ ਹੈ, 'ਆਧਾਰ ਆਪਰੇਟਰ ਨੂੰ ਯੂ.ਆਈ.ਡੀ.ਆਈ.ਏ. ਦੀ ਬਜਾਏ ਰਜਿਸਟਰਾਰ ਨਿਯੁਕਤ ਕਰਦੇ ਹਨ। ਆਧਾਰ ਕੇਂਦਰ ਦਾ ਆਪਰੇਟਰ ਬਣਨ ਲਈ ਵਿਅਕਤੀ ਨੂੰ ਆਪਣੇ ਖੇਤਰ ਦੇ ਰਜਿਸਟਰਾਰ ਨਾਲ ਸੰਪਰਕ ਕਰਨਾ ਪੈਂਦਾ ਹੈ। ਇਸ ਲਈ ਜੇ ਕੋਈ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਉਹ ਤੁਹਾਨੂੰ ਪੈਸੇ ਲੈ ਕੇ ਤੁਹਾਨੂੰ ਇਕ ਆਧਾਰ ਕੇਂਦਰ ਓਪਰੇਟਰ ਬਣਾਵੇਗਾ, ਤਾਂ 1947 ਨੰਬਰ 'ਤੇ ਕਾਲ ਕਰੋ ਅਤੇ ਉਸ ਦੀ ਸ਼ਿਕਾਇਤ ਦਰਜ ਕਰਵਾਓ। ਰਜਿਸਟਰਾਰ ਨਾਲ ਸਬੰਧਤ ਹੋਰ ਜਾਣਕਾਰੀ ਲਈ https://uidai.gov.in/ecosystem/enrolment-ecosystem/registrars.html 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ- 1 ਦਸੰਬਰ ਤੋਂ ਹੋਣ ਜਾ ਰਹੀਆਂ ਹਨ ਇਹ ਮਹੱਤਵਪੂਰਨ ਤਬਦੀਲੀਆਂ, ਤੁਹਾਨੂੰ ਵੀ ਕਰ ਸਕਦੀਆਂ ਹਨ ਪ੍ਰਭਾਵਿਤ
ਆਧਾਰ ਨਾਲ ਸਬੰਧਤ ਜਾਣਕਾਰੀ ਲਈ ਇਹ ਹੈਲਪਲਾਈਨ 24 ਘੰਟੇ ਉਪਲਬਧ
ਹੁਣ ਆਧਾਰ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਇਕੋ ਫੋਨ ਕਾਲ 'ਤੇ ਹੱਲ ਹੋ ਜਾਣਗੀਆਂ। ਜੇ ਤੁਸੀਂ ਆਧਾਰ ਕਾਰਡ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਟੌਲ ਫ੍ਰੀ ਹੈਲਪਲਾਈਨ ਨੰਬਰ 1947 'ਤੇ ਕਾਲ ਕਰ ਸਕਦੇ ਹੋ। ਇਹ ਹੈਲਪਲਾਈਨ 12 ਭਾਸ਼ਾਵਾਂ- ਹਿੰਦੀ, ਅੰਗਰੇਜ਼ੀ, ਤੇਲਗੂ, ਕੰਨੜ, ਤਾਮਿਲ, ਮਲਿਆਲਮ, ਪੰਜਾਬੀ, ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਅਸਾਮੀ ਅਤੇ ਉਰਦੂ ਵਿਚ ਉਪਲਬਧ ਹੈ। ਇਸ ਨੰਬਰ ਨੂੰ ਯਾਦ ਰੱਖਣਾ ਵੀ ਬਹੁਤ ਅਸਾਨ ਹੈ, ਕਿਉਂਕਿ ਇਹ ਉਹੀ ਸਾਲ ਹੈ ਜਦੋਂ ਦੇਸ਼ ਸੁਤੰਤਰ ਹੋਇਆ ਸੀ।
ਇਹ ਵੀ ਪੜ੍ਹੋ- 5.43 ਲੱਖ ਫਰਮਾਂ 'ਤੇ ਲਟਕੀ ਤਲਵਾਰ, ਸਰਕਾਰ ਰੱਦ ਕਰ ਸਕਦੀ ਹੈ GST ਰਜਿਸਟਰੇਸ਼ਨ
ਇਸ ਹੈਲਪਲਾਈਨ 'ਤੇ ਇੰਟਰੈਕਟਿਵ ਵੌਇਸ ਰਿਸਪਾਂਸ ਸਿਸਟਮ (0000) ਸਪੋਰਟ 24 * 7 ਉਪਲਬਧ ਹੈ। ਇਸ ਦੇ ਨਾਲ ਹੀ ਕਾਲ ਸੈਂਟਰ ਦੇ ਨੁਮਾਇੰਦੇ ਸਵੇਰੇ 7 ਵਜੇ ਤੋਂ ਰਾਤ 11 ਵਜੇ (ਸੋਮਵਾਰ ਤੋਂ ਸ਼ਨੀਵਾਰ) ਤੱਕ ਉਪਲਬਧ ਹੁੰਦੇ ਹਨ। ਐਤਵਾਰ ਨੂੰ ਪ੍ਰਤੀਨਿਧੀ ਸਵੇਰੇ ਅੱਠ ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹੁੰਦੇ ਹਨ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਖੇਤੀ ਲਈ ਸਰਕਾਰ ਦੇਵੇਗੀ ਸਸਤੇ ਡਰੋਨ, ਜਾਣੋ ਕੀ ਹੈ ਯੋਜਨਾ
1 ਦਸੰਬਰ ਤੋਂ ਹੋਣ ਜਾ ਰਹੀਆਂ ਹਨ ਇਹ ਮਹੱਤਵਪੂਰਨ ਤਬਦੀਲੀਆਂ, ਤੁਹਾਨੂੰ ਵੀ ਕਰ ਸਕਦੀਆਂ ਹਨ ਪ੍ਰਭਾਵਿਤ
NEXT STORY