ਨਵੀਂ ਦਿੱਲੀ : ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਪਰੇਸ਼ਾਨੀ ਵਧ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ ਨਵਾਂ ਪਾਸਪੋਰਟ ਬਣਾਉਣ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ ਅਗਲੇ ਸਾਲ ਤੱਕ ਕੋਈ ਨਵਾਂ ਪਾਸਪੋਰਟ ਨਹੀਂ ਬਣੇਗਾ। ਅਜਿਹੇ 'ਚ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਰਿਪੋਰਟਾਂ ਮੁਤਾਬਕ 8 ਫਰਵਰੀ ਤੱਕ ਨਵੇਂ ਪਾਸਪੋਰਟ ਲੈਣ ਲਈ ਆਨਲਾਈਨ ਬੁਕਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਤਕਾਲ ਕੋਟੇ ਵਿੱਚ ਵੀ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤੱਕ ਕੋਈ ਬੁਕਿੰਗ ਜਾਂ ਮਿਤੀ ਉਪਲਬਧ ਨਹੀਂ ਹੈ। ਅਜਿਹੇ 'ਚ ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਅਗਲੇ ਸਾਲ 8 ਫਰਵਰੀ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਵਕਫ਼ੇ ਦਰਮਿਆਨ ਸਰਕਾਰ ਦਾ ਕੋਈ ਨਵਾਂ ਫਰਮਾਨ ਹੀ ਰਾਹਤ ਦੇ ਸਕਦਾ ਹੈ।
ਇਹ ਵੀ ਪੜ੍ਹੋ : ਦਿੱਲੀ NCR 'ਚ ਮਹਿੰਗਾਈ ਦਾ ਇੱਕ ਹੋਰ ਝਟਕਾ, ਮਦਰ ਡੇਅਰੀ ਨੇ ਵਧਾਏ ਦੁੱਧ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ ਨੂੰ ਲੈ ਕੇ ਅੱਜ ਤੋਂ ਬੈਠਕ ਸ਼ੁਰੂ ਕਰਨਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ
NEXT STORY