ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਤੋਂ ਪ੍ਰੀ-ਬਜਟ ਮੀਟਿੰਗਾਂ ਸ਼ੁਰੂ ਕਰਨਗੇ। ਇਸ ਸਿਲਸਿਲੇ 'ਚ ਉਹ ਸਭ ਤੋਂ ਪਹਿਲਾਂ ਇੰਡਸਟਰੀ ਦੇ ਲੋਕਾਂ ਨਾਲ ਮੁਲਾਕਾਤ ਕਰੇਗੀ। ਇਨ੍ਹਾਂ ਦੇ ਨਾਲ ਹੀ ਵਿੱਤ ਮੰਤਰੀ ਬੁਨਿਆਦੀ ਢਾਂਚਾ ਅਤੇ ਜਲਵਾਯੂ ਪਰਿਵਰਤਨ ਦੇ ਹਿੱਸੇਦਾਰਾਂ ਨਾਲ ਵੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ : Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ 'ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ
ਅੱਜ ਸਵੇਰ ਤੋਂ ਸ਼ੁਰੂ ਹੋਵੇਗੀ ਮੀਟਿੰਗ
ਕੇਂਦਰੀ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀ-ਬਜਟ ਮੀਟਿੰਗ ਸੋਮਵਾਰ ਸਵੇਰੇ 10.30 ਵਜੇ ਸ਼ੁਰੂ ਹੋਣਗੀਆਂ। ਮੀਟਿੰਗ ਦੋ ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ਵਿਚ 10.30 ਤੋਂ 11.45 ਤੱਕ ਅਤੇ ਦੂਜੇ ਪੜਾਅ ਵਿੱਚ 12.00 ਤੋਂ 01.15 ਤੱਕ। ਅੱਜ ਦੋਵਾਂ ਮੀਟਿੰਗਾਂ ਵਿੱਚ ਸਿਰਫ਼ ਉਦਯੋਗ, ਬੁਨਿਆਦੀ ਢਾਂਚਾ ਅਤੇ ਜਲਵਾਯੂ ਪਰਿਵਰਤਨ ਖੇਤਰ ਦੇ ਹਿੱਸੇਦਾਰ ਹੀ ਮਿਲਣਗੇ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਬਣੇ ਨਾਨਾ, ਘਰ ਆਈ ਡਬਲ ਖੁਸ਼ੀ, ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ
ਵਰਚੁਅਲ ਤਰੀਕੇ ਨਾਲ ਹੋਵੇਗੀ ਮੀਟਿੰਗ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀਆਂ ਇਹ ਮੀਟਿੰਗਾਂ ਵਰਚੁਅਲ ਤਰੀਕੇ ਨਾਲ ਹੋਣਗੀਆਂ। ਇਨ੍ਹਾਂ ਵਿੱਚ ਹਿੱਸੇਦਾਰ 2023-24 ਦੇ ਬਜਟ ਲਈ ਸੁਝਾਅ ਦੇਣਗੇ। ਵਿੱਤ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ, “ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹਿਲਾਂ 2023 ਦੇ ਬਜਟ ਤੋਂ ਪਹਿਲਾਂ ਦੋ ਸਮੂਹਾਂ ਵਿੱਚ ਉਦਯੋਗ ਦੇ ਨੇਤਾਵਾਂ ਅਤੇ ਬੁਨਿਆਦੀ ਢਾਂਚੇ ਅਤੇ ਜਲਵਾਯੂ ਪਰਿਵਰਤਨ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨਗੇ। ਇਹ 21 ਨਵੰਬਰ 2022 ਨੂੰ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Whatsapp 'ਤੇ ਸ਼ੁਰੂ ਹੋਇਆ ਨਵਾਂ ਬਿਜ਼ਨੈੱਸ ਫ਼ੀਚਰ, ਜਾਣੋ ਕਿਵੇਂ ਕਰੇਗਾ ਇਹ ਕੰਮ
ਖੇਤੀਬਾੜੀ ਮਾਹਿਰਾਂ ਦੀ ਵਾਰੀ ਕੱਲ੍ਹ
22 ਨਵੰਬਰ ਨੂੰ ਵਿੱਤ ਮੰਤਰੀ ਖੇਤੀਬਾੜੀ ਅਤੇ ਐਗਰੋ-ਪ੍ਰੋਸੈਸਿੰਗ ਉਦਯੋਗ ਦੇ ਲੋਕਾਂ, ਵਿੱਤੀ ਖੇਤਰ ਅਤੇ ਪੂੰਜੀ ਬਾਜ਼ਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। 24 ਨਵੰਬਰ ਨੂੰ ਉਹ ਸੇਵਾ ਖੇਤਰ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ, ਸਿਹਤ, ਸਿੱਖਿਆ, ਪਾਣੀ ਅਤੇ ਸੈਨੀਟੇਸ਼ਨ ਸਮੇਤ ਸਮਾਜਿਕ ਖੇਤਰ ਦੇ ਮਾਹਿਰਾਂ ਨਾਲ ਮੀਟਿੰਗਾਂ ਕਰਨਗੇ। ਸੀਤਾਰਮਨ 28 ਨਵੰਬਰ ਨੂੰ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਅਰਥਸ਼ਾਸਤਰੀਆਂ ਨਾਲ ਪ੍ਰੀ-ਬਜਟ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ : ਨਕਲੀ ਦਵਾਈਆਂ ’ਤੇ ਕੱਸੇਗਾ ਸ਼ਿਕੰਜਾ, QR ਕੋਡ ਨਾਲ ਹੋਵੇਗੀ ਅਸਲੀ ਅਤੇ ਨਕਲੀ ਦਵਾਈ ਦੀ ਪਛਾਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਫ਼ਤੇ ਦੇ ਪਹਿਲੇ ਦਿਨ ਸੋਨਾ ਹੋਇਆ ਸਸਤਾ, ਚਾਂਦੀ ਵੀ ਟੁੱਟੀ, ਜਾਣੋ ਅੱਜ ਤਾਜ਼ਾ ਰੇਟ ਦੇਖੋ
NEXT STORY