ਨਵੀਂ ਦਿੱਲੀ— ਸਰਕਾਰ ਪੀ. ਐੱਮ. ਕਿਸਾਨ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ 'ਚ ਜਲਦ ਹੀ 2,000 ਰੁਪਏ ਦੀ ਕਿਸ਼ਤ ਭੇਜਣ ਵਾਲੀ ਹੈ। ਇਹ ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀ 7ਵੀਂ ਕਿਸ਼ਤ ਹੋਵੇਗੀ, ਜੋ 1 ਦਸੰਬਰ ਤੋਂ ਕਿਸਾਨਾਂ ਦੇ ਖਾਤਿਆਂ 'ਚ ਆਉਣੀ ਸ਼ੁਰੂ ਹੋਵੇਗੀ।
ਇਸ ਯੋਜਨਾ ਤਹਿਤ ਹਰ ਸਾਲ ਕਿਸਾਨਾਂ ਨੂੰ 6,000 ਰੁਪਏ 2-2 ਹਜ਼ਾਰ ਦੀਆਂ ਤਿੰਨ ਕਿਸ਼ਤਾਂ 'ਚ ਦਿੱਤੇ ਜਾਂਦੇ ਹਨ। ਪਿਛਲੇ 23 ਮਹੀਨਿਆਂ 'ਚ ਮੋਦੀ ਸਰਕਾਰ ਨੇ ਤਕਰੀਬਨ 11.17 ਕਰੋੜ ਕਿਸਾਨਾਂ ਨੂੰ 95 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਟਰਾਂਸਫਰ ਕੀਤੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ
ਗੌਰਤਲਬ ਹੈ ਕਿ ਕਈ ਵਾਰ ਕਿਸਾਨ ਇਸ ਸਕੀਮ 'ਚ ਰਜਿਸਟ੍ਰੇਸ਼ਨ ਕਰਾ ਲੈਂਦੇ ਹਨ ਪਰ ਉਨ੍ਹਾਂ ਦੇ ਖਾਤੇ 'ਚ ਪੈਸੇ ਨਹੀਂ ਆਉਂਦੇ ਹਨ। ਜੇਕਰ ਤੁਹਾਡੇ ਨਾਲ ਵੀ ਪਹਿਲਾਂ ਇਸ ਤਰ੍ਹਾਂ ਹੋਇਆ ਹੈ ਤਾਂ ਹੁਣ ਪੈਸੇ ਆਉਣ ਤੋਂ ਪਹਿਲਾਂ ਲਿਸਟ ਦੇਖ ਲਓ ਕਿ ਇਸ 'ਚ ਤੁਹਾਡਾ ਨਾਮ ਹੈ ਜਾਂ ਨਹੀਂ। ਤੁਸੀਂ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ ਕਿ ਪੀ. ਐੱਮ. ਕਿਸਾਨ ਯੋਜਨਾ 'ਚ ਪੈਸੇ ਤੁਹਾਨੂੰ ਮਿਲਣ ਵਾਲੇ ਹਨ ਜਾਂ ਨਹੀਂ। ਇਸ ਲਈ ਤੁਹਾਨੂੰ ਪੀ. ਐੱਮ. ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਣਾ ਹੋਵੇਗਾ, ਜਿੱਥੇ ਤੁਹਾਨੂੰ Farmers Corner ਦਾ ਬਦਲ ਮਿਲੇਗਾ। ਜੇਕਰ ਤੁਹਾਡਾ ਲਿਸਟ 'ਚ ਨਾਮ ਨਹੀਂ ਹੈ ਤਾਂ ਤੁਸੀਂ ਪੀ. ਐੱਮ. ਕਿਸਾਨ ਦੇ ਸਹਾਇਤਾ ਨੰਬਰ 011-24300606 'ਤੇ ਕਾਲ ਸਕਦੇ ਹੋ।
ਇਹ ਵੀ ਪੜ੍ਹੋ- ਦਸੰਬਰ ਤੋਂ ਵਾਸ਼ਿੰਗ ਮਸ਼ੀਨ, ਫਰਿੱਜ, TV ਖ਼ਰੀਦਣਾ ਹੋ ਜਾਏਗਾ ਮਹਿੰਗਾ
ਦੱਸ ਦੇਈਏ ਕਿ ਸਰਕਾਰ ਤਿੰਨ ਕਿਸ਼ਤਾਂ 'ਚ ਪੈਸੇ ਟਰਾਂਸਫਰ ਕਰਦੀ ਹੈ। ਪਹਿਲੀ ਕਿਸ਼ਤ 1 ਦਸੰਬਰ ਤੋਂ 31 ਮਾਰਚ, ਦੂਜੀ ਕਿਸ਼ਤ 1 ਅਪ੍ਰੈਲ ਤੋਂ 31 ਜੁਲਾਈ ਅਤੇ ਤੀਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਵਿਚਕਾਰ ਕਿਸਾਨਾਂ ਦੇ ਖਾਤਿਆਂ 'ਚ ਭੇਜੀ ਜਾਂਦੀ ਹੈ।
ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੂਕੇ ਲਵੇਗਾ ਲੱਗਭਗ 4 ਬਿਲੀਅਨ ਪੌਂਡ ਦਾ ਕਰਜ਼
NEXT STORY