ਧਰਮਸ਼ਾਲਾ (ਤਨੁਜ)- ਜ਼ਿਲ੍ਹਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਨੇ ਇਕ ਵਿਅਕਤੀ ਨੂੰ ਕਲੇਮ ਦੀ ਰਕਮ ਦੇਣ ਤੋਂ ਇਨਕਾਰ ਕਰਨ ’ਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਸਾਂਝੇ ਤੌਰ ’ਤੇ 5.70 ਲੱਖ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਸ ਰਕਮ ’ਚ ਮੁਆਵਜ਼ਾ ਅਤੇ ਮੁਕੱਦਮੇਬਾਜ਼ੀ ਦੇ ਖ਼ਰਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ - SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ 'ਚ ਤੂਫ਼ਾਨੀ ਵਾਧਾ, 20 ਫ਼ੀਸਦੀ ਤੱਕ ਚੜ੍ਹੇ
ਕੀ ਹੈ ਪੂਰਾ ਮਾਮਲਾ
ਪ੍ਰਵੀਨ ਕੁਮਾਰ ਵਾਸੀ ਕਲੇਡ (ਨਗਰੋਟਾ ਬਗਵਾਂ) ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਨੇ ਕਾਰੋਬਾਰੀ ਗਤੀਵਿਧੀਆਂ ਲਈ ਪੰਜਾਬ ਨੈਸ਼ਨਲ ਬੈਂਕ ਨਗਰੋਟਾ ਬਗਵਾਂ ਤੋਂ 5 ਲੱਖ ਰੁਪਏ ਦੇ ਕਰਜ਼ੇ ਦੀ ਲਿਮਿਟ ਬਣਵਾਈ ਸੀ। ਬੈਂਕ ਅਧਿਕਾਰੀਆਂ ਦੇ ਸੁਝਾਅ ’ਤੇ ਉਸ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਧਰਮਸ਼ਾਲਾ ਰਾਹੀਂ ਇਸ ਦਾ ਬੀਮਾ ਵੀ ਕਰਵਾਇਆ। ਇਸ ਰਕਮ ਨਾਲ ਉਸ ਨੇ ਸ਼ਟਰਿੰਗ ਦੀਆਂ ਪਲੇਟਾਂ ਖਰੀਦੀਆਂ ਅਤੇ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ
ਸਾਲ 2021 ’ਚ ਉਸ ਨੇ ਆਪਣੇ ਰਿਸ਼ਤੇ ’ਚ ਲੱਗਦੇ ਭਰਾ ਨਾਲ ਮਿਲ ਕੇ ਗੱਗਲ ਨੇੜੇ ਮਾਨੇਡ ’ਚ ਉਸਾਰੀ ਅਧੀਨ ਇਮਾਰਤ ’ਚ ਸ਼ਟਰਿੰਗ ਦਾ ਸਾਮਾਨ ਲਗਾਇਆ ਸੀ। ਇਹ ਕੰਮ ਪੂਰਾ ਹੋਣ ’ਤੇ ਸ਼ਟਰਿੰਗ ਨੂੰ ਉੱਥੇ ਨੇੜੇ ਰੱਖਿਆ ਗਿਆ ਸੀ, ਕਿਉਂਕਿ ਅਜੇ ਹੋਰ ਵੀ ਕੰਮ ਕਰਨਾ ਸੀ ਅਤੇ ਅਗਲੇ ਲੈਂਟਰ ਲਈ ਇਸ ਦੀ ਲੋੜ ਸੀ।
ਉਸ ਨੇ ਦੱਸਿਆ ਕਿ ਇਸ ਦੌਰਾਨ 12 ਜੁਲਾਈ 2021 ਨੂੰ ਮਾਂਝੀ ਖੱਡ ’ਚ ਆਏ ਹੜ੍ਹ ਕਾਰਨ ਸ਼ਟਰਿੰਗ ਰੁੜ੍ਹ ਗਈ। ਉਸ ਨੇ ਨੁਕਸਾਨ ਦੇ ਕਲੇਮ ਨੂੰ ਲੈ ਕੇ ਬੀਮਾ ਕੰਪਨੀ ਅਤੇ ਬੈਂਕ ਨੂੰ ਅਰਜ਼ੀ ਦਿੱਤੀ। ਉਸ ਨੂੰ ਬੀਮਾ ਕੰਪਨੀ ਤੋਂ ਇਕ ਪੱਤਰ ਮਿਲਿਆ, ਜਿਸ ’ਚ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਬੀਮਾ ਕੰਪਨੀ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਬੀਮਾ ਕਰਵਾਉਣ ਸਮੇਂ ਉਸ ਨੇ ਦਿਖਾਇਆ ਸੀ ਕਿ ਉਸ ਦਾ ਸਟੋਰ ਕਾਲਾ ਨਗਰੋਟਾ ਬਗਵਾਂ ’ਚ ਹੈ, ਜਦੋਂ ਕਿ ਉਸ ਦੀ ਸ਼ਟਰਿੰਗ ਗੱਗਲ ਨੇੜੇ ਮਨੇਡ ’ਚ ਰੁੜੀ ਹੈ। ਉਸ ਨੂੰ ਕਲੇਮ ਸਿਰਫ਼ ਸਟੋਰ ’ਚ ਹੋਏ ਨੁਕਸਾਨ ’ਤੇ ਹੀ ਮਿਲ ਸਕਦਾ ਹੈ।
ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ
ਕੀ ਕਹਿਣਾ ਹੈ ਕਮਿਸ਼ਨ ਦਾ
ਜ਼ਿਲ੍ਹਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਦੇ ਚੇਅਰਪਰਸਨ ਹੇਮਾਂਸ਼ੂ ਮਿਸ਼ਰਾ, ਮੈਂਬਰ ਆਰਤੀ ਸੂਦ ਅਤੇ ਨਾਰਾਇਣ ਠਾਕੁਰ ਦੀ ਅਦਾਲਤ ਨੇ ਸਾਰੀਆਂ ਧਿਰਾਂ ਵੱਲੋਂ ਪੇਸ਼ ਤੱਥਾਂ ਦੀ ਘੋਖ ਕਰਨ ਤੋਂ ਬਾਅਦ ਸ਼ਿਕਾਇਤ ’ਤੇ ਆਪਣਾ ਫ਼ੈਸਲਾ ਸੁਣਾਇਆ। ਕਮਿਸ਼ਨ ਨੇ ਪੀੜਤ ਨੂੰ ਕਲੇਮ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰਨ ’ਤੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ 53 ਮੀਲ ਅਤੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਕੋਤਵਾਲੀ ਬਾਜ਼ਾਰ ਧਰਮਸ਼ਾਲਾ ਨੂੰ 9 ਫ਼ੀਸਦੀ ਵਿਆਜ ਸਮੇਤ ਕਲੇਮ ਦੀ ਰਕਮ ਦੇਣ ਦਾ ਹੁਕਮ ਦਿੱਤਾ। ਕਮਿਸ਼ਨ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ 9 ਫ਼ੀਸਦੀ ਵਿਆਜ ਸਮੇਤ 2 ਲੱਖ ਰੁਪਏ ਅਤੇ 9 ਫ਼ੀਸਦੀ ਵਿਆਜ ਸਮੇਤ ਬੀਮਾ ਕੰਪਨੀ ਨੂੰ 3 ਲੱਖ ਰੁਪਏ ਖਪਤਕਾਰ ਨੂੰ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਸਾਂਝੇ ਤੌਰ ’ਤੇ ਜਾਂ ਵੱਖ-ਵੱਖ 50,000 ਰੁਪਏ ਮੁਆਵਜ਼ਾ ਅਤੇ 20,000 ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚੇ ਵੀ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਡਾਨੀ ਗਰੁੱਪ ਨੇ ਅਹਿਮਦਾਬਾਦ 'ਚ ਗ੍ਰੀਨ ਹਾਈਡ੍ਰੋਜਨ ਬਲੇਂਡਿੰਗ ਪ੍ਰਾਜੈਕਟ ਦਾ ਕੀਤਾ ਐਲਾਨ
NEXT STORY