ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਮੰਗਲਵਾਰ ਨੂੰ ਆਪਣੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ (ਐੱਮ.ਸੀ.ਐੱਲ.ਆਰ.) ਨੂੰ 0.05 ਫੀਸਦੀ ਵਧਾ ਦਿੱਤਾ ਹੈ। ਇਹ ਵਾਧਾ ਇਕ ਨਵੰਬਰ ਤੋਂ ਪ੍ਰਭਾਵੀ ਹੋਵੇਗਾ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਐੱਮ.ਸੀ.ਐੱਲ.ਆਰ.ਦਰ ਨੂੰ ਇਕ ਨਵੰਬਰ 2018 ਤੋਂ ਸੰਸ਼ੋਧਤ ਕਰ ਦਿੱਤਾ ਗਿਆ ਹੈ। ਐੱਮ.ਸੀ.ਐੱਲ.ਆਰ. ਦਰ ਨੂੰ 0.05 ਫੀਸਦੀ ਵਧਾ ਕੇ 8.50 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦਰ 'ਤੇ ਜ਼ਿਆਦਾਤਰ ਖੁਦਰਾ ਕਰਜ਼ ਦਿੱਤੇ ਜਾਂਦੇ ਹਨ। ਇਸ ਵਾਧੇ ਦੇ ਬਾਅਦ ਤਿੰਨ ਸਾਲ ਦਾ ਕਰਜ਼ 8.70 ਫੀਸਦੀ, ਛੇ ਮਹੀਨੇ ਦੇ ਕਰਜ਼ 'ਤੇ 8.45 ਫੀਸਦੀ ਅਤੇ ਤਿੰਨ ਮਹੀਨੇ ਦੇ ਲਈ ਕਰਜ਼ ਦੇਣ 'ਤੇ 8.25 ਫੀਸਦੀ ਵਿਆਜ ਲਿਆ ਜਾਵੇਗਾ। ਇਕ ਮਹੀਨੇ ਅਤੇ ਇਕ ਦਿਨ ਦੇ ਸਮੇਂ ਲਈ ਦਿੱਤੇ ਕਰਜ਼ 'ਤੇ 8.15 ਫੀਸਦੀ ਦੀ ਦਰ ਨਾਲ ਵਿਆਜ ਹੋਵੇਗਾ। ਬੈਂਕਿੰਗ ਪ੍ਰਣਾਲੀ 'ਚ ਐੱਮ.ਸੀ.ਐੱਲ.ਆਰ. ਪ੍ਰਣਾਲੀ ਨੂੰ ਅਪ੍ਰੈਲ 2016 ਤੋਂ ਲਾਗੂ ਕੀਤਾ ਗਿਆ ਸੀ। ਇਸ ਨੇ ਬੈਂਕਾਂ 'ਚ ਆਧਾਰ 'ਤੇ ਦਰ ਪ੍ਰਣਾਲੀ ਦਾ ਸਥਾਨ ਲਿਆ। ਆਧਾਰ ਦਰ ਨਾਲ ਹੇਠਾਂ ਦੀ ਦਰ 'ਤੇ ਬੈਂਕ ਕੋਈ ਵੀ ਕਰਜ਼ ਨਹੀਂ ਦੇ ਸਕਦੇ ਸਨ। ਐੱਮ.ਸੀ.ਐੱਲ.ਆਰ. ਦਰ ਦੀ ਗਣਨਾ ਬੈਂਕਾਂ ਵਲੋਂ ਲਏ ਗਏ ਉਧਾਰ ਦੀ ਸੀਮਾਂਤ ਲਾਗਤ ਅਤੇ ਬੈਂਕ ਦੀ ਨੈੱਟ ਵਰਥ 'ਤੇ ਮਿਲਣ ਵਾਲੇ ਪ੍ਰਤੀਫਲ ਦੇ ਆਧਾਰ 'ਤੇ ਕੀਤੀ ਜਾਂਦੀ ਹੈ।
ਲੈਣਦਾਰਾਂ ਨੂੰ 56 ਫੀਸਦੀ ਦਾ ਝਟਕਾ
NEXT STORY