ਨਵੀਂ ਦਿੱਲੀ— ਬ੍ਰਿਟੇਨ ਨੇ ਸੀ. ਬੀ. ਆਈ. ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀ. ਐੈੱਨ. ਬੀ. ਘਪਲੇ ਦਾ ਮੁਲਜ਼ਮ ਭਗੌੜਾ ਅਰਬਪਤੀ ਹੀਰਿਆਂ ਦਾ ਕਾਰੋਬਾਰੀ ਨੀਰਵ ਮੋਦੀ ਉਥੇ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਸੀ. ਬੀ. ਆਈ. ਨੇ ਪੁਸ਼ਟੀ ਹੁੰਦਿਆਂ ਹੀ ਗ੍ਰਹਿ ਮੰਤਰਾਲਾ ਨੂੰ ਹਵਾਲਗੀ ਲਈ ਅਪੀਲ ਭੇਜ ਦਿੱਤੀ ਹੈ। ਨੀਰਵ ਨੂੰ ਵਾਪਸ ਲਿਆਉਣ ਦੀ ਅਪੀਲ ਹੁਣ ਵਿਦੇਸ਼ ਮੰਤਰਾਲਾ ਰਾਹੀਂ ਬ੍ਰਿਟੇਨ ਭੇਜੀ ਜਾਵੇਗੀ।
ਅਧਿਕਾਰੀਆਂ ਨੇ ਕਿਹਾ ਹੈ ਕਿ ਸੀ. ਬੀ. ਆਈ. ਨੇ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਨੀਰਵ ਮੋਦੀ ਨੂੰ ਉਸ ਦੇ ਵਿਰੁੱਧ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਹਿਰਾਸਤ 'ਚ ਵੀ ਲੈਣ ਦੀ ਬੇਨਤੀ ਕੀਤੀ ਹੈ। ਇਸ ਸਾਲ ਜੂਨ 'ਚ ਸੀ. ਬੀ. ਆਈ. ਦੀ ਬੇਨਤੀ 'ਤੇ ਇਹ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਫਾਰਚੂਨ ਦੀ 'ਚੇਂਜ ਦਿ ਵਰਲਡ' ਸੂਚੀ 'ਚ ਜਿਓ ਪਹਿਲੇ ਨੰਬਰ 'ਤੇ
NEXT STORY