ਨਵੀਂ ਦਿੱਲੀ- ਬਿਜ਼ਨੈੱਸ ਮੈਗਜ਼ੀਨ ਫਾਰਚੂਨ ਦੀ 'ਚੇਂਜ ਦਿ ਵਰਲਡ' ਸੂਚੀ 'ਚ ਇਸ ਸਾਲ ਦੂਰਸੰਚਾਰ ਖੇਤਰ ਦੀ ਕੰਪਨੀ ਰਿਲਾਇੰਸ ਜਿਓ ਨੂੰ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ ਇਸ ਸੂਚੀ 'ਚ ਇਕ ਹੋਰ ਭਾਰਤੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੂੰ ਵੀ ਜਗ੍ਹਾ ਮਿਲੀ ਹੈ, ਜੋ 23ਵੇਂ ਸਥਾਨ 'ਤੇ ਹੈ। ਫਾਰਚੂਨ ਨੇ ਸੂਚੀ ਜਾਰੀ ਕਰਦਿਆਂ ਜਿਓ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਨੇ ਲੋਕਾਂ ਨੂੰ ਡਿਜੀਟਲ ਆਕਸੀਜਨ ਦਿੱਤੀ ਹੈ। ਸਤੰਬਰ 2016 'ਚ ਇਸ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਲੋਕਾਂ ਦੀ ਪਹੁੰਚ 4-ਜੀ ਨੈੱਟਵਰਕ 'ਤੇ ਆਸਾਨ ਹੋਈ। ਜਿਓ ਨੇ ਸਿਰਫ 22 ਮਹੀਨਿਆਂ 'ਚ 21 ਕਰੋੜ ਤੋਂ ਵੱਧ ਸਬਸਕ੍ਰਾਈਬਰਸ ਜੋੜੇ। ਇਸ ਸੂਚੀ 'ਚ ਦੂਜੇ ਸਥਾਨ 'ਤੇ ਅਮਰੀਕੀ ਦਵਾਈ ਕੰਪਨੀ ਮਰਕ ਹੈ, ਜਿਸ ਨੇ ਕਾਂਗੋ 'ਚ ਇਬੋਲਾ ਵਾਇਰਸ ਦਾ ਟੀਕਾ ਭੇਜ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ।
Walmart-Flipkart ਡੀਲ ਦੇ ਵਿਰੋਧ 'ਚ ਵਪਾਰੀਆਂ ਨੇ 28 ਅਗਸਤ ਨੂੰ ਭਾਰਤ ਬੰਦ ਦਾ ਕੀਤਾ ਐਲਾਨ
NEXT STORY