ਨਵੀਂ ਦਿੱਲੀ — ਇਕੁਇਟੀ ਲਿੰਕ ਸੇਵਿੰਗ ਸਕੀਮਸ(ELSS) ਦੇ ਮਾਧਿਅਮ ਰਾਹੀਂ ਟੈਕਸ ਬਚਾਉਣ ਵਾਲਿਆਂ ਨੂੰ ਪਿਛਲੇ ਤਿੰਨ ਸਾਲਾਂ 'ਚ 20 ਫੀਸਦੀ CAGR ਰਿਟਰਨ ਮਿਲਿਆ ਹੈ। ਇਸਦੇ ਅਧੀਨ ਜੇਕਰ ਕਿਸੇ ਨੇ 1 ਲੱਖ ਰੁਪਏ ਦਾ ਨਿਵੇਸ਼ 2015 'ਚ ਅਪਰੈਲ ਦੀ ਸ਼ੁਰੂਆਤ 'ਚ ਕੀਤਾ ਸੀ ਜੋ ਇਖ ਅੱਜ ਵਧ ਕੇ 1.72 ਲੱਖ ਰੁਪਏ ਹੋ ਗਿਆ ਹੈ। ਨਿਵੇਸ਼ ਕਰਨ ਦਾ ਇਹ ਹੀ ਇਕੋ-ਇਕ ਮਾਧਿਅਮ ਹੈ ਜਿਸ ਅਧੀਨ ਇਨਕਮ ਟੈਕਸ(ਆਮਦਨ ਕਰ) ਬਚਾਉਣ ਲਈ ਨਿਵੇਸ਼ ਨੂੰ ਤਿੰਨ ਸਾਲ ਲਈ ਹੀ ਕਰਨਾ ਹੁੰਦਾ ਹੈ।
ਕੀ ਹੁੰਦਾ ਹੈ ELSS
ਇਕੁਇਟੀ ਲਿੰਕ ਸੇਵਿੰਗ ਸਕੀਮਸ(ELSS) ਮਿਊਚੁਅਲ ਫੰਡ ਵਿਚ ਨਿਵੇਸ਼ ਦਾ ਇਕ ਮਾਧਿਅਮ ਹੈ। ਇਹ ਇਕੁਇਟੀ ਮਿਊੁਚੁਅਲ ਫੰਡ ਹੁੰਦੇ ਹਨ, ਜਿਥੇ ਇਕ ਵਾਰ ਜਾਂ ਕਈ ਵਾਰ ਨਿਵੇਸ਼ ਕੀਤਾ ਜਾ ਸਕਦਾ ਹੈ। ਇਥੇ ਜੇਕਰ ਹਰ ਮਹੀਨੇ ਨਿਵੇਸ਼ ਕਰਨਾ ਹੋਵੇ ਤਾਂ ਘੱਟੋ-ਘੱਟ 500 ਰੁਪਏ ਅਤੇ ਇਕ ਵਾਰ ਵਿਚ ਹੀ ਨਿਵੇਸ਼ ਕਰਨਾ ਹੋਵੇ ਤਾਂ ਘੱਟੋ-ਘੱਟ 5000 ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਹੈ। ਹਾਲਾਂਕਿ ਆਮਦਨ ਕਰ ਬਚਾਉਣ ਲਈ ਵਧ ਤੋਂ ਵਧ ਫਾਇਦਾ 1.5 ਲੱਖ ਰੁਪਏ ਤੱਕ ਮਿਲਦਾ ਹੈ, ਪਰ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ।
ਕੀ ਹੁੰਦਾ ਹੈ ਨਿਵੇਸ਼ ਦਾ ਤਰੀਕਾ
ਫਾਈਨੈਂਸ਼ੀਅਲ ਸਲਾਹਕਾਰ ਫਰਮ ਬੀ.ਪੀ.ਐੱਨ. ਫਿਨਕੈਪ ਦੇ ਡਾਇਰੈਕਟਰ ਏ.ਕੇ.ਨਿਗਮ ਅਨੁਸਾਰ ਇਨ੍ਹਾਂ ਫੰਡਾਂ ਵਿਚ ਤਿੰਨ ਤਰੀਕਿਆਂ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ। ਇਕ ਤਾਂ ਕਿਸੇ ਵੀ ਫਾਈਨੈਸ਼ੀਅਲ ਸਲਾਹਕਾਰ ਦੇ ਮਾਧਿਅਮ ਨਾਲ ਇੰਨ੍ਹਾਂ ਨੂੰ ਖਰੀਦਿਆਂ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡਾ ਡੀਮੈਟ ਨਾਲ ਟ੍ਰੇਡਿੰਗ ਅਕਾਊਂਟ ਹੈ ਤਾਂ ਤੁਸੀਂ ਸਿੱਧੇ ਇਸ ਤਰ੍ਹਾਂ ਦੇ ਫੰਡ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਕ ਹੋਰ ਤਰੀਕਾ ਹੈ , ਜਿਸ ਨਾਲ ਇਸ ਨੂੰ ਮਿਊਚੁਅਲ ਫੰਡ ਕੰਪਨੀਆਂ ਦੀ ਵੈੱਬਸਾਈਟ ਤੋਂ ਖਰੀਦਿਆਂ ਜਾ ਸਕਦਾ ਹੈ। ਤਿੰਨਾਂ ਤਰੀਕਿਆਂ ਨਾਲ ਖਰੀਦਣ ਦੇ ਆਪਣੇ ਆਪਣੇ ਫਾਇਦੇ ਹਨ, ਪਰ ਜੇਕਰ ਇਨ੍ਹਾਂ ELSS ਫੰਡ ਦੀ ਚੰਗੀ ਸਮਝ ਨਾ ਹੋਵੇ ਕਿਸੇ ਫਾਈਨੈਸ਼ੀਅਲ ਸਲਾਹਕਾਰ ਦੀ ਸਹਾਇਤਾ ਲੈਣਾ ਚੰਗਾ ਰਹਿੰਦਾ ਹੈ।
ਇਹ ਹਨ 3 ਸਾਲ 'ਚ ਚੰਗਾ ਰਿਟਰਨ ਦੇਣ ਵਾਲੇ ELSS
ELSS ਸਕੀਮਸ 1 ਸਾਲ ਦਾ ਰਿਟਰਨ 3 ਸਾਲ ਦਾ ਰਿਟਰਨ
ਮੋਤੀਲਾਲ ਓਸਵਾਲ ਲੋਂਗ ਟਰਮ ਇਕੁਇਟੀ ਫੰਡ(G) 21.8 ਫੀਸਦੀ 20.2 ਫੀਸਦੀ
ਐਸਕਾਰਟਸ ਟੈਕਸ ਪਲਾਨ ਡਾਇਰੈਕਟ(G) 13.6 ਫੀਸਦੀ 16.1 ਫੀਸਦੀ
ਐੱਲ.ਐੱਡ.ਟੀ. ਸੇਵਰ ਫੰਡ (G) 15.0 ਫੀਸਦੀ 15.4 ਫੀਸਦੀ
ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
NEXT STORY