ਨਵੀਂ ਦਿੱਲੀ— ਪੀ. ਐੱਨ. ਬੀ. 'ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ਹੋ ਗਏ ਹਨ। ਅਗਲੇ ਇਕ-ਦੋ ਦਿਨਾਂ 'ਚ ਸਾਰੇ ਬੈਂਕ ਆਪਣੇ ਕਰਮਚਾਰੀਆਂ ਦੇ ਟਰਾਂਸਫਰ ਦੀ ਸੂਚੀ ਤਿਆਰ ਕਰ ਦੇਣਗੇ। ਪੰਜਾਬ ਨੈਸ਼ਨਲ ਬੈਂਕ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਪੀ. ਐੱਨ. ਬੀ. ਨੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ ਕਰ ਦਿੱਤਾ ਹੈ, ਜੋ ਕਿ ਬੈਂਕ ਦੇ ਕੁੱਲ ਕਰਮਚਾਰੀਆਂ ਦਾ ਕਰੀਬ 25 ਫੀਸਦੀ ਹੈ। ਬੈਂਕ 'ਚ ਕੁੱਲ 73 ਹਜ਼ਾਰ ਕਰਮਚਾਰੀ ਹਨ। ਸਰਕਾਰੀ ਬੈਂਕਾਂ ਦੇ ਦੇਸ਼ 'ਚ ਕੁੱਲ 8 ਲੱਖ ਤੋਂ ਜ਼ਿਆਦਾ ਕਰਮਚਾਰੀ ਹਨ, ਜਿਨ੍ਹਾਂ 'ਚੋਂ 1.5 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦਾ ਟਰਾਂਸਫਰ ਹੋਣ ਦੀ ਸੰਭਾਵਨਾ ਹੈ।
ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਫਰਮਾਨ ਦਾ ਅਸਰ
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਦੇ ਬਾਅਦ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਸਾਰੇ ਸਰਕਾਰੀ ਬੈਂਕਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ 3 ਸਾਲਾਂ ਤੋਂ ਵਧ ਇਕ ਹੀ ਜਗ੍ਹਾ 'ਤੇ ਬੈਠੇ ਕਰਮਚਾਰੀ ਅਤੇ ਨਾਲ ਹੀ ਅਜਿਹੇ ਕਰਮਚਾਰੀ ਜੋ ਇਕ ਹੀ ਸਟੇਸ਼ਨ 'ਤੇ 5 ਸਾਲ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦਾ ਟਰਾਂਸਫਰ ਕਰ ਦਿੱਤਾ ਜਾਵੇ। ਪੀ. ਐੱਨ. ਬੀ. ਘੋਟਾਲੇ 'ਚ ਇਹ ਸਾਹਮਣੇ ਆਇਆ ਸੀ ਕਿ ਦੋਸ਼ੀ ਗੋਕੁਲਨਾਥ ਸ਼ੈਟੀ 7 ਸਾਲਾਂ ਤੋਂ ਇਕ ਹੀ ਜਗ੍ਹਾ 'ਤੇ ਨੌਕਰੀ ਕਰ ਰਿਹਾ ਸੀ। ਇਸੇ ਤਰ੍ਹਾਂ ਮਨੋਜ ਖਰਾਤ ਵੀ ਤੈਅ ਸਮੇਂ ਤੋਂ ਜ਼ਿਆਦਾ ਸਮੇਂ ਤਕ ਉਸੇ ਜਗ੍ਹਾ 'ਤੇ ਕੰਮ ਕਰ ਰਿਹਾ ਸੀ। ਜਿਸ ਦੀ ਵਜ੍ਹਾ ਨਾਲ ਘੋਟਾਲੇ ਨੂੰ ਅੰਜਾਮ ਦੇਣਾ ਆਸਾਨ ਹੋ ਗਿਆ।
ਇਸ ਹਫਤੇ ਤਿਆਰ ਹੋ ਜਾਵੇਗੀ ਲਿਸਟ
ਬੈਂਕਿੰਗ ਇੰਡਸਟਰੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ. ਵੀ. ਸੀ. ਦੀ ਸਖਤੀ ਦੇ ਬਾਅਦ ਸਾਰੇ ਬੈਂਕ ਪ੍ਰਬੰਧਨਾਂ ਨੇ ਲਿਸਟ ਤਿਆਰ ਕਰਨ ਦੇ ਹੁਕਮ ਦੇ ਦਿੱਤੇ ਹਨ। ਅਗਲੇ ਇਕ ਤੋਂ ਦੋ ਦਿਨਾਂ 'ਚ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਹੋ ਜਾਵੇਗੀ। ਸੂਤਰਾਂ ਅਨੁਸਾਰ ਅਗਲੇ ਹਫਤੇ ਤੋਂ ਤਤਕਾਲ ਪ੍ਰਭਾਵ ਨਾਲ ਨਵੀਂ ਜਗ੍ਹਾ 'ਤੇ ਕਈ ਕਰਮਚਾਰੀਆਂ ਦਾ ਟਰਾਂਸਫਰ ਕਰ ਦਿੱਤਾ ਜਾਵੇਗਾ।
CBI ਨੇ ਨੀਰਵ ਮੋਦੀ ਦਾ ਅਲੀਬਾਗ ਸਥਿਤ ਫਾਰਮ ਹਾਊਸ ਕੀਤਾ ਸੀਲ
NEXT STORY