ਹੈਲਥ ਡੈਸਕ : ਉਤਰ ਭਾਰਤ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਜਿਹੇ ਮੌਸਮ 'ਚ ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਸ ਮੌਸਮ'ਚ ਥੋੜ੍ਹੀ ਜਿਹੀ ਲਾਪ੍ਰਵਾਹੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਰੋਜ਼ਾਨਾ ਸਵੇਰੇ ਸੈਰ ਕਰਨ ਵਾਲਿਆਂ ਨੂੰ ਠੰਡ ਦੇ ਦਿਨਾਂ'ਚ ਡਾਕਟਰ ਮਾਰਨਿੰਗ ਵਾਕ ਨਾ ਕਰਨ ਦੀ ਸਲਾਹ ਦਿੰਦੇ ਹਨ। ਸਰਦੀਆਂ 'ਚ ਕੋਹਰਾ,ਪ੍ਰਦੂਸ਼ਣ ਅਤੇ ਠੰਡ ਕਾਰਨ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ ਜਿਸ ਕਰਕੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
ਅਸਲ 'ਚ ਠੰਡ 'ਚ ਸਰੀਰ ਨੂੰ ਗਰਮੀ ਬਣਾਏ ਰੱਖਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਸ ਨਾਲ ਹੱਥ-ਪੈਰ ਠੰਡੇ ਪੈ ਸਕਦੇ ਹਨ। ਖੂਨ ਵਾਲੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਇਸ ਮੌਕੇ ਹਾਰਟ ਨੂੰ ਜ਼ਿਆਦਾ ਪੰਪ ਕਰਨਾ ਪੈਂਦਾ ਹੈ ਅਤੇ ਜੇਕਰ ਕੋਈ ਵਿਅਕਤੀ ਠੰਡ'ਚ ਬਾਹਰ ਜਾਂਦਾ ਹੈ ਤਾਂ ਇਸ ਨਾਲ ਹਾਰਟ (ਦਿਲ)'ਤੇ ਵਾਧੂ ਲੋਡ ਪੈਂਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
ਇਨ੍ਹਾਂ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ
ਹਾਰਟ ਦੇ ਸਪੈਸ਼ਲਿਸਟ ਡਾਕਟਰਾਂ ਮੁਤਾਬਕ ਠੰਡ ਦੇ ਮੌਸਮ 'ਚ ਕਿਸੇ ਵੀ ਵਿਅਕਤੀ ਨੂੰ ਮਾਰਨਿੰਗ ਵਾਕ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਸ ਮੌਸਮ'ਚ ਦਿਲ ਦੇ ਮਰੀਜ਼ਾਂ ਨੂੰ ਜ਼ਿਆਦਾ ਠੰਡ'ਚ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਕ ਤਾਂ ਉਨ੍ਹਾਂ ਦਾ ਹਾਰਟ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ ਅਤੇ ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਹਾਰਟ ਅਟੈਕ ਦਾ ਖਤਰਾ ਹਾਰ ਵੀ ਵਧ ਜਾਂਦਾ ਹੈ।
ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਠੰਡ 'ਚ ਮਾਰਨਿੰਗ ਵਾਕ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਮੌਕੇ ਹਾਰਟ ਰਿਧਮ ਵਿਗੜਨ ਦਾ ਖਤਰਾ ਹੁੰਦਾ ਹੈ । ਡਾਕਟਰਾਂ ਅਨੁਸਾਰ ਗਰਮੀਆਂ ਦੀ ਬਜਾਏ ਸਰਦੀਆਂ 'ਚ ਹਾਰਟ ਅਟੈਕ ਦੇ ਕੇਸ ਜ਼ਿਆਦਾ ਸਾਹਮਣੇ ਆਉਂਦੇ ਹਨ। ਇਸ ਕਰਕੇ ਹਾਰਟ ਮਰੀਜ਼ ਠੰਡ 'ਚ ਮਾਰਨਿੰਗ ਵਾਕ ਕਰਨ ਤੋਂ ਬਚ ਕੇ ਰਹਿਣ।
ਹਾਰਟ ਮਰੀਜ਼ਾਂ ਅਤੇ ਬਜ਼ੁਰਗਾਂ ਤੋਂ ਇਲਾਵਾ ਹੋਰ ਲੋਕ ਮਾਰਨਿੰਗ ਵਾਕ ਕਰ ਸਕਦੇ ਹਨ, ਪਰ ਇਸ ਲਈ ਉਨ੍ਹਾਂ ਨੂੰ ਵੀ ਪੂਰੇ ਗਰਮ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜਦਕਿ ਹਾਰਟ ਦੇ ਮਰੀਜ਼ ਤੜਕੇ (6-7 ਵਜੇ ਤੋਂ ਪਹਿਲਾਂ) ਵਾਕ ਕਰਨ ਤੋ ਬਚਣ।
ਕਿਹੜੇ ਲੱਛਣ ਹੁੰਦੇ ਹਨ ਹਾਰਟ ਅਟੈਕ ਦਾ ਖਤਰਾ
ਮਾਰਨਿੰਗ ਵਾਕ ਕਰਦੇ ਸਮੇਂ ਸਾਹ ਫੁੱਲਣਾ
ਸੀਨੇ 'ਚ ਤੇਜ਼ ਦਰਦ ਹੋਣਾ, ਚੱਕਰ ਆਉਣਾ
ਪਸੀਨਾ ਆਉਣਾ
ਜੇਕਰ ਮਾਰਨਿੰਗ ਵਾਕ ਦੌਰਾਨ ਅਜਿਹੇ ਲੱਛਣ ਦਿਖਣ ਤਾਂ ਤੁਰੰਤ ਮਾਰਨਿੰਗ ਵਾਕ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰੈਗਨੈਂਸੀ ਤੋਂ ਪਹਿਲਾਂ ਕਿਉਂ ਜ਼ਰੂਰੀ ਹੈ ਥਾਈਰਾਇਡ ਨੂੰ ਕੰਟਰੋਲ ਕਰਨਾ ?
NEXT STORY