ਨਵੀਂ ਦਿੱਲੀ— ਲਗਜ਼ਰੀ ਸਪੋਰਟਸ ਕਾਰਾਂ ਬਣਾਉਣ ਵਾਲੀ ਕੰਪਨੀ ਪੋਰਸ਼ ਜਲਦ ਹੀ ਭਾਰਤੀ ਬਾਜ਼ਾਰ 'ਚ ਸੈਕੰਡ ਹੈਂਡ ਕਾਰਾਂ ਦੇ ਕਾਰੋਬਾਰ 'ਚ ਵੀ ਉਤਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮਤਲਬ ਹੈ ਕਿ ਪੁਰਾਣੀ ਪੋਰਸ਼ ਕਾਰ ਨਵੀਂ ਨਾਲੋਂ ਕਾਫੀ ਫਰਕ 'ਚ ਖਰੀਦੀ ਜਾ ਸਕੇਗੀ।
ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭਾਰਤ 'ਚ ਗਾਹਕ ਵਧਾਉਣ 'ਚ ਮਦਦ ਮਿਲੇਗੀ। ਕੰਪਨੀ ਮੌਜੂਦਾ ਸਮੇਂ ਘਰੇਲੂ ਬਾਜ਼ਾਰ 'ਚ 718, 911, ਮੈਕਾਨ ਤੇ ਹੋਰ ਲਗਜ਼ਰੀ ਸਪੋਰਟਸ ਕਾਰਾਂ ਤੇ ਐੱਸ. ਯੂ. ਵੀ. ਵੇਚਦੀ ਹੈ। ਇਨ੍ਹਾਂ ਦੀ ਕੀਮਤ 70 ਲੱਖ ਰੁਪਏ ਤੋਂ 1.63 ਕਰੋੜ ਵਿਚਕਾਰ ਹੈ।
ਕਿਹਾ ਜਾ ਰਿਹਾ ਹੈ ਭਾਰਤ 'ਚ ਪੋਰਸ਼ ਦੇ ਕੁੱਲ 3,500 ਗਾਹਕ ਹਨ। ਪੋਰਸ਼ ਇੰਡੀਆ ਦੇ ਨਿਰਦੇਸ਼ਕ ਪਵਨ ਸ਼ੈਟੀ ਨੇ ਕਿਹਾ, ''ਸੈਕੰਡ ਹੈਂਡ ਕਾਰਾਂ ਦੇ ਕਾਰੋਬਾਰ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਕੰਪਨੀ ਦੀ ਘਰੇਲੂ ਬਾਜ਼ਾਰ 'ਚ ਮਿਡ ਟਰਮ 'ਚ ਸੈਕੰਡ ਹੈਂਡ ਕਾਰਾਂ ਦੇ ਕਾਰੋਬਾਰ 'ਚ ਉਤਰਨ ਦੀ ਯੋਜਨਾ ਹੈ। ਪਵਨ ਸ਼ੈਟੀ ਨੇ ਇਹ ਵੀ ਕਿਹਾ ਕਿ ਕੰਪਨੀ ਪੁਰਾਣੀਆਂ ਕਾਰਾਂ 'ਤੇ 9 ਸਾਲ ਦੀ ਵਾਰੰਟੀ ਦਿੰਦੀ ਹੈ, ਅਜਿਹੇ 'ਚ ਗਾਹਕਾਂ ਨੂੰ ਗੁਣਵੱਤਾ ਦਾ ਭਰੋਸਾ ਮਿਲਦਾ ਹੈ। ਹਾਲਾਂਕਿ, ਕੰਪਨੀ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਦੋਂ ਤੱਕ ਭਾਰਤ 'ਚ ਇਸ ਕਾਰੋਬਾਰ 'ਚ ਉਤਰਨ ਜਾ ਰਹੀ ਹੈ ਪਰ ਕਿਹਾ ਕਿ ਗਾਹਕਾਂ ਦਾ ਆਧਾਰ ਵਧਾਉਣ ਲਈ ਉਹ ਇਸ ਦਾ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਸਮਾਰਟ ਫੋਨ ਕੀਮਤਾਂ 'ਚ ਹੋ ਸਕਦਾ ਹੈ ਭਾਰੀ ਵਾਧਾ ►ਮੋਟਰਸਾਈਕਲ ਖਰੀਦਣ ਲਈ ਜੇਬ ਕਰਨੀ ਹੋਵੇਗੀ ਢਿੱਲੀ ►ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTag ► ਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ ►ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾ
ਸੋਨੇ ਦਾ ਆਯਾਤ ਅਪ੍ਰੈਲ-ਜਨਵਰੀ 'ਚ 9 ਫੀਸਦੀ ਘੱਟ ਕੇ ਰਿਹਾ 24.64 ਅਰਬ ਡਾਲਰ
NEXT STORY