ਮੁੰਬਈ- ਪ੍ਰੇਮਜੀ ਇਨਵੈਸਟ ਨੇ ਪ੍ਰਾਈਵੇਟ ਸ਼ੇਅਰ ਪੂੰਜੀ ਨਿਵੇਸ਼ਕ ਕੰਪਨੀ ਏ. ਡੀ. ਵੀ. ਪਾਰਟਨਰਜ਼ ਨਾਲ ਮਿਲ ਕੇ ਬੇਂਗਲੁਰੂ ਸਥਿਤ ਖਿਡੌਣਾ ਨਿਰਮਾਤਾ ਮਾਈਕਰੋ ਪਲਾਸਟਿਕ ਦੀ ਬਹੁਗਿਣਤੀ ਹਿੱਸੇਦਾਰੀ ਖ਼ਰੀਦ ਲਈ ਹੈ। ਪ੍ਰੇਮਜੀ ਇਨਵੈਸਟ ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਦੇ ਫੰਡ ਦੀ ਨਿਵੇਸ਼ ਇਕਾਈ ਹੈ।
ਇਸ ਸੌਦੇ ਦੇ ਮੁੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮਾਈਕਰੋ ਪਲਾਸਟਿਕ ਹਾਸਬਰੋ ਅਤੇ ਮੈਟਲ ਵਰਗੇ ਬ੍ਰਾਂਡਾਂ ਲਈ ਖਿਡੌਣੇ ਤਿਆਰ ਬਣਾਉਂਦੀ ਹੈ। ਇਕ ਅਧਿਕਾਰਤ ਬਿਆਨ ਅਨੁਸਾਰ, ਪ੍ਰੇਮਜੀ ਇਨਵੈਸਟ ਅਤੇ ਏ. ਡੀ. ਵੀ. ਪਾਰਟਨਰ ਨੇ ਮਿਲ ਕੇ ਖਿਡੌਣਿਆਂ ਦੇ ਨਿਰਮਾਤਾ ਦੀ "ਕਾਫ਼ੀ ਵੱਡੀ ਹਿੱਸੇਦਾਰੀ" ਹਾਸਲ ਕਰ ਲਈ ਹੈ।
ਮਾਈਕਰੋ ਪਲਾਸਟਿਕ ਦੀਆਂ ਬੇਂਗਲੁਰੂ ਅਤੇ ਆਸਪਾਸ ਵਿਚ ਪੰਜ ਫੈਕਟਰੀਆਂ ਹਨ। ਇਸ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਵਿਜੇਂਦਰ ਬਾਬੂ ਕੰਪਨੀ ਵਿਚ ਕੁਝ ਹਿੱਸੇਦਾਰੀ ਬਰਕਰਾਰ ਰੱਖਣਗੇ ਅਤੇ ਕੰਪਨੀ ਦੇ ਕਾਰੋਬਾਰ ਨੂੰ ਵਧਾਉਣ ਵਿਚ ਸਹਾਇਤਾ ਕਰਨਗੇ। ਏ. ਡੀ. ਵੀ. ਦੇ ਸਹਿ-ਸੰਸਥਾਪਕ ਤੇ ਪ੍ਰਬੰਧਕ ਸਾਥੀ ਸੁਰੇਸ਼ ਪ੍ਰਭਾਲਾ ਨੇ ਕਿਹਾ ਕਿ ਮਾਈਕਰੋ ਪਲਾਸਟਿਕ ਲਈ ਬਾਜ਼ਾਰ ਵਿਚ ਵੱਡੇ ਮੌਕੇ ਹਨ। ਕੰਪਨੀ ਅੱਗੇ ਖ਼ਪਤਕਾਰਾਂ ਵਸਤਾਂ, ਸਿਹਤ ਸੰਭਾਲ ਅਤੇ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਕਰ ਸਕਦੀ ਹੈ।
ਸਟੀਲ ਉਤਪਾਦਨ 'ਚ ਨੁਕਸਾਨ ਹੁੰਦਾ ਹੋ ਜਾਏ, ਜਾਨਾਂ ਬਚਾਉਣਾ ਜ਼ਰੂਰੀ : ਜਿੰਦਲ
NEXT STORY