ਜਲੰਧਰ— ਮੁੰਬਈ, ਦਿੱਲੀ ਵਰਗੇ ਸ਼ਹਿਰਾਂ 'ਚ ਨਿੱਜੀ ਹਾਊਸਿੰਗ ਪ੍ਰਾਜੈਕਟਾਂ 'ਚ ਲੱਗ ਰਹੇ ਪ੍ਰੀਪੇਡ ਮੀਟਰ ਹੁਣ ਪੰਜਾਬ 'ਚ ਵੀ ਲੱਗਣੇ ਸ਼ੁਰੂ ਹੋ ਜਾਣਗੇ। ਪੰਜਾਬ 'ਚ ਪ੍ਰੀਪੇਡ ਮੀਟਰ ਲਾਉਣ ਦੀ ਯੋਜਨਾ ਨੂੰ ਪਾਵਰਕਾਮ ਦੀ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਮੁਤਾਬਕ, ਪਾਵਰ ਰੈਗੂਲੇਟਰੀ ਕਮਿਸ਼ਨ ਨੇ ਉਸ ਨੂੰ ਸਤੰਬਰ ਤਕ ਇਹ ਮੀਟਰ ਲਾਉਣ ਦੀ ਵਿਸਥਾਰ ਯੋਜਨਾ ਬਣਾ ਕੇ ਦੇਣ ਨੂੰ ਕਿਹਾ ਹੈ।
ਇਸ ਦਾ ਫਾਇਦਾ ਖਪਤਕਾਰਾਂ ਤੇ ਪਾਵਰਕਾਮ ਦੋਹਾਂ ਨੂੰ ਹੋਵੇਗਾ। ਪੀ੍ਰਪੇਡ ਕਾਰਡ ਨਾਲ ਜਿੰਨੀ ਬਿਜਲੀ ਖਰੀਦੋਗੇ ਓਨੀ ਦਾ ਹੀ ਇਸਤੇਮਾਲ ਕਰ ਸਕੋਗੇ। ਉੱਥੇ ਹੀ, ਪਾਵਰਕਾਮ ਨੂੰ ਰੀਚਾਰਜ ਜ਼ਰੀਏ ਰਕਮ ਦਾ ਭੁਗਤਾਨ ਪਹਿਲਾਂ ਹੀ ਮਿਲਣ ਨਾਲ ਉਸ ਦੀ ਮਾਲੀ ਹਾਲਤ ਵੀ ਬਿਹਤਰ ਹੋਵੇਗੀ ਤੇ ਬਿਜਲੀ ਦੀ ਚੋਰੀ ਵੀ ਰੁਕ ਜਾਵੇਗੀ।
ਇਨ੍ਹਾਂ ਮੀਟਰਾਂ ਦਾ ਸਭ ਤੋਂ ਵੱਧ ਫਾਇਦਾ ਪ੍ਰਵਾਸੀ ਲੋਕਾਂ (ਐੱਨ. ਆਰ. ਆਈਜ਼.) ਨੂੰ ਹੋ ਸਕਦਾ ਹੈ। ਪੰਜਾਬ ਦੇ ਲੱਖਾਂ ਲੋਕ ਵਿਦੇਸ਼ 'ਚ ਰਹਿੰਦੇ ਹਨ। ਇਹ ਲੋਕ 2 ਮਹੀਨੇ ਦੀ ਛੁੱਟੀ 'ਤੇ ਆਉਂਦੇ ਹਨ ਪਰ ਬਿਜਲੀ ਬਿੱਲ ਹਰ ਮਹੀਨੇ ਭਰਨਾ ਪੈਂਦਾ ਹੈ। ਅਜਿਹੇ 'ਚ ਉਹ ਲੋਕ ਪ੍ਰੀਪੇਡ ਬਿਜਲੀ ਮੀਟਰ ਲਗਾ ਸਕਣਗੇ ਤੇ ਖਰਚ ਬਚਾ ਸਕਣਗੇ। ਰੀਚਾਰਜ ਲਈ ਪ੍ਰੀਪੇਡ ਕਾਰਡ ਬਾਜ਼ਾਰ ਤੋਂ ਮਿਲੇਗਾ। ਇਸ ਨਾਲ ਰੀਚਾਰਜ ਕਰਨ 'ਤੇ ਲੋਕ ਬਿਜਲੀ ਦਾ ਇਸਤੇਮਾਲ ਕਰ ਸਕਣਗੇ। ਰੀਚਾਰਜ ਖਤਮ ਹੋਣ ਤੋਂ ਪਹਿਲਾਂ ਮੀਟਰ ਬੀਪ ਦੀ ਆਵਾਜ਼ ਕਰੇਗਾ।
ਬਾਜ਼ਾਰ 'ਚ ਹੋਈ ਦਾਲਾਂ ਦੀ ਕਮੀ, ਵਧੇਗਾ ਇੰਪੋਰਟ ਕੋਟਾ!
NEXT STORY