ਨਵੀਂ ਦਿੱਲੀ—ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਪ੍ਰੋਸੈਸਰਸ ਲਈ ਦਾਲਾਂ ਦਾ ਇੰਪੋਰਟ ਕੋਟਾ ਵਧਾ ਸਕਦੀ ਹੈ। ਫਿਲਹਾਲ ਘਰੇਲੂ ਬਾਜ਼ਾਰ 'ਚ ਦਾਲਾਂ ਦੀ ਸਪਲਾਈ ਕਾਫੀ ਘਟ ਹੋ ਗਈ ਹੈ, ਜਿਸ ਨਾਲ ਖੁਦਰਾ ਬਾਜ਼ਾਰ 'ਚ ਕੀਮਤਾਂ 100 ਰੁਪਏ ਕਿਲੋ ਤੱਕ ਪਹੁੰਚ ਗਈਆਂ ਹਨ। ਵਪਾਰੀਆਂ ਮੁਤਾਬਕ ਮਾਂਹ ਦੀ ਦਾਲ ਅਤੇ ਪੀਲੀ ਮਟਰ ਵਰਗੀਆਂ ਦਾਲਾਂ ਦੇ ਭਾਅ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਸਰਕਾਰ ਅਰਹਰ ਦਾਲ ਦਾ ਹੀ ਲੱਖਾਂ ਟਨ ਦਾ ਆਯਾਤ ਕਰਨ ਦੀ ਮਨਜ਼ੂਰੀ ਦੇ ਸਕਦੀ ਹੈ। ਅਜੇ ਅਰਹਰ ਭਾਵ ਤੁਅਰ ਦਾਲ ਦਾ ਮੌਜੂਦਾ ਇੰਪੋਰਟ ਕੋਟਾ 2 ਲੱਖ ਟਨ ਤੱਕ ਦਾ ਹੈ।
ਇੰਡੀਅਨ ਪਲਸੇਜ ਐਂਡ ਐਸੋਸੀਏਸ਼ਨ ਦੇ ਵਾਈਸ-ਪ੍ਰੈਸੀਡੈਂਟ ਬਿਮਲ ਕੋਠਾਰੀ ਨੇ ਕਿਹਾ ਕਿ ਦੋ ਸਾਲ ਤੋਂ ਜ਼ਿਆਦਾ ਲੰਬੇ ਸਮੇਂ ਦੇ ਬਾਅਦ ਤੁਅਰ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਖ ਹੈ। ਸਾਨੂੰ ਲੱਗਦਾ ਹੈ ਕਿ ਦਾਲਾਂ ਦੀ ਖੇਤੀ ਵਾਲੇ ਇਲਾਕਿਆਂ 'ਚ ਮਾਨਸੂਨ ਅਨਿਯਮਿਤ ਰਿਹਾ ਹੈ। ਇਨ੍ਹਾਂ ਹਾਲਾਤ ਦੇ ਬਾਅਦ ਸਰਕਾਰ ਤੁਅਰ ਅਤੇ ਹੋਰ ਦਾਲਾਂ ਦਾ ਇੰਪੋਰਟ ਕੋਟਾ ਵਧਾ ਸਕਦੀ ਹੈ। ਦਿੱਲੀ ਦੇ ਇਕ ਵਪਾਰੀ ਨੇ ਦੱਸਿਆ ਕਿ ਸਰਕਾਰ ਸਿਰਫ ਅਰਹਰ ਦੇ 7-8 ਲੱਖ ਟਨ ਹੋਰ ਕੋਟੇ ਦੀ ਮਨਜ਼ੂਰੀ ਦੇ ਸਕਦੀ ਹੈ। ਉੱਧਰ ਸਰਕਾਰ ਅਤੇ ਸਰਕਾਰੀ ਏਜੰਸੀਆਂ ਦੇ ਕੋਲ ਦੂਜੀਆਂ ਦਾਲਾਂ ਦਾ ਸਟਾਕ ਹੈ ਅਤੇ ਉਹ ਲੋੜ ਪੈਣ 'ਤੇ ਸਪਲਾਈ ਵਧਾ ਸਕਦੀ ਹੈ।
ਕੋਠਾਰੀ ਨੇ ਕਿਹਾ ਕਿ ਦੁਨੀਆ ਭਰ 'ਚ ਅਰਹਰ ਦੀ ਪੈਦਾਵਾਰ ਘਟ ਰਹੀ ਸੀ, ਉੱਧਰ ਭਾਰਤ ਨੇ ਪਿਛਲੇ ਸਾਲ ਕੁਝ ਸਾਲ ਤੋਂ ਇਸ ਦੇ ਆਯਾਤ 'ਤੇ ਪਾਬੰਦੀ ਲਗਾ ਰੱਖੀ ਹੈ। ਭਾਰਤ ਮੋਜਾਂਬਿਕ, ਮਲਾਵੀ ਅਤੇ ਤੰਜਾਨੀਆ ਤੋਂ ਅਰਹਰ ਤੋਂ ਇਲਾਵਾ ਮਿਆਂਮਾਰ ਤੋਂ ਮਾਂਹ ਅਤੇ ਕੈਨੇਡਾ, ਯੂਕ੍ਰੇਨ ਅਤੇ ਰੂਸ ਤੋਂ ਪੀਲੀ ਮਟਰ ਦਾ ਆਯਾਤ ਕਰਦਾ ਹੈ। ਆਲ ਇੰਡੀਆ ਮਿਲਰਸ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਸੁਰੇਸ਼ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ 'ਚ ਪੀਲੀ ਮਟਰ ਦੀ ਘਟ ਸਪਲਾਈ ਨੂੰ ਦੇਖਦੇ ਹੋਏ ਵਣਜ ਮੰਤਰੀ ਸੁਰੇਸ਼ ਪ੍ਰਭੂ ਤੋਂ 4 ਲੱਖ ਟਨ ਹੋਰ ਆਯਾਤ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮਾਨਸੂਨ ਅਤੇ ਸਰਕਾਰ ਦੀ ਰਣਨੀਤੀ ਨਾਲ ਦਾਲਾਂ ਦੇ ਭਾਅ 'ਤੇ ਅਸਰ ਪਵੇਗਾ। ਜੇਕਰ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਸਾਨੂੰ ਆਯਾਤ ਵਧਾਉਣਾ ਪੈ ਸਕਦਾ ਹੈ।
ਹਾੜੀ ਸੀਜ਼ਨ 'ਚ ਅਰਹਰ ਦੀ ਪੈਦਾਵਾਰ 'ਚ 12-15 ਫੀਸਦੀ ਤੱਕ ਗਿਰਾਵਟ ਆਈ ਹੈ। ਦਿੱਲੀ 'ਚ ਦਾਲ ਅਤੇ ਅਨਾਜ਼ ਦੇ ਇਕ ਵਪਾਰੀ ਰਾਜੇਸ਼ ਪਹਾੜੀਆ ਨੇ ਦੱਸਿਆ ਕਿ ਉਤਪਾਦਨ ਘਟ ਹੋਣ ਦੀ ਵਜ੍ਹਾ ਨਾਲ ਪਿਛਲੇ ਦੋ ਮਹੀਨਿਆਂ 'ਚ ਅਰਹਰ ਦਾ ਭਾਅ 65 ਫੀਸਦੀ ਤੱਕ ਵਧ ਕੇ 5,600-5,700 ਰੁਪਏ ਕਵਿੰਟਰ ਤੱਕ ਪਹੁੰਚ ਗਿਆ ਹੈ। ਪਹਾਡੀਆ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰਾ 'ਚ ਸੋਕੇ ਦੇ ਹਾਲਾਤ ਦੇ ਕਾਰਨ ਖਰੀਦ ਸੀਜ਼ਨ 'ਚ ਅਰਹਰ ਦੀ ਬਿਜਾਈ ਖੇਤਰਫਲ 'ਚ ਕਮੀ ਆਵੇਗੀ।
CIC ਨੇ ਰਿਜ਼ਰਵ ਬੈਂਕ ਤੋਂ ਮੰਗੀ ਵੱਡੇ ਡਿਫਾਲਟਰਾਂ ਦੇ ਨਾਵਾਂ ਦੀ ਸੂਚੀ
NEXT STORY