ਨਵੀਂ ਦਿੱਲੀ– ਅਚੱਲ ਜਾਇਦਾਦ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਪ੍ਰੈਸਟੀਜ ਅਸਟੇਟਸ ਪ੍ਰੋਜੈਕਟਸ ਲਿਮਟਿਡ ਨੇ ਦੱਸਿਆ ਕਿ ਉਹ ਦਫ਼ਤਰ, ਪ੍ਰਚੂਨ ਕਾਰੋਬਾਰ ਅਤੇ ਹੋਟਲ ਦੀਆਂ ਕੁਝ ਯੋਜਨਾਵਾਂ ਅਤੇ ਜਾਇਦਾਦਾਂ ਕੌਮਾਂਤਰੀ ਨਿਵੇਸ਼ ਕੰਪਨੀ ਬਲੈਕਸਟੋਨ ਨੂੰ ਵੇਚਣ ’ਤੇ ਸਹਿਮਤ ਹੋਈ ਹੈ।
ਪ੍ਰੈਸਟੀਜ ਸਮੂਹ ਨੇ ਇਹ ਨਹੀਂ ਦੱਸਿਆ ਕਿ ਇਹ ਸੌਦੇ ਕੁੱਲ ਕਿੰਨੇ ਰੁਪਏ ਦੇ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਅਚੱਲ ਜਾਇਦਾਦਾਂ ਦੇ ਬਾਜ਼ਾਰ ਦਾ ਇਹ ਵੱਡਾ ਸੌਦਾ ਕਰੀਬ 12,000 ਕਰੋੜ ਰੁਪਏ ਦਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਇਸ ਲਈ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ।
ਸੂਤਰਾਂ ਮੁਤਾਬਕ ਇਹ ਸੌਦਾ ਮੁਕਾਬਲੇਬਾਜ਼ ਕਮਿਸ਼ਨ ਅਤੇ ਹੋਰ ਕਾਨੂੰਨੀ ਮਨਜ਼ੂਰੀ ਤੋਂ ਬਾਅਦ ਅਗਲੇ ਮਹੀਨੇ ਤੱਕ ਨਿਪਟਾ ਲਿਆ ਜਾਏਗਾ। ਪ੍ਰੈਸਟੀਜ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਸੀ ਕਿ ਉਸ ਨੇ ਬਲੈਕਸਟੋਨ ਦੇ ਨਾਲ ਜਾਇਦਾਦ ਦੇ ਸੌਦਾ ਦਾ ਇਕ ਕੱਚਾ ਕਰਾਰ ਕੀਤਾ ਹੈ। ਇਸ ਤਹਿਤ ਇਹ ਦਫ਼ਤਰ ਅਤੇ ਪ੍ਰਚੂਨ ਕਾਰੋਬਾਰ ਦੀ ਥਾਂ ਹੋਟਲ ਜਾਇਦਾਦਾਂ ਨੂੰ ਵੇਚਣ ਵਾਲੀ ਹੈ। ਪ੍ਰੈਸਟੀਜ ਸਮੂਹ ਇਸ ਵਿਕਰੀ ਤੋਂ ਮਿਲੇ ਧਨ ਨਾਲ ਆਪਣੇ ਕੁਝ ਕਰਜ਼ੇ ਉਤਾਰ ਸਕਦੀ ਹੈ। ਬਲੈਕਸਟੋਨ ਅਮਰੀਕਾ ਦੀ ਕੰਪਨੀ ਹੈ ਅਤੇ ਭਾਰਤ ਦੇ ਅਚੱਲ ਜਾਇਦਾਦ ਬਾਜ਼ਾਰ ’ਚ ਹੁਣ ਤੱਕ 8 ਅਰਬ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ।
ਸਪੈਕਟ੍ਰਮ ਨਿਲਾਮੀ ਕਰਾਉਣ ਦਾ ਇੰਤਜ਼ਾਰ ਜਲਦ ਹੋਣ ਜਾ ਰਿਹਾ ਹੈ ਖ਼ਤਮ
NEXT STORY