ਦੁਬਈ - ਸਊਦੀ ਅਰਬ ਦੇ ਅਗਵਾਈ ਵਿਚ ‘ਓਪੇਕ’ ਮੈਂਬਰਾਂ ਅਤੇ ਗੈਰ ਮੈਂਬਰਾਂ ਦਾ ਸੰਯੁਕਤ ‘ਓਪੇਕ’ ਪਲੱਸ ਸਮੂਹ ਤੇਲ ਉਤਪਾਦਨ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਕਿਸੇ ਸਮਝੌਤੇ ’ਤੇ ਪੁੱਜਣ ਵਿਚ ਨਾਕਾਮ ਰਿਹਾ ਸੀ। ਇਸ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਫਿਰ ਗੱਲਬਾਤ ਹੋਈ, ਜੋ ਬੇਨਤੀਜਾ ਰਹੀ। ਇਹ ਗੱਲਬਾਤ ਬਿਨਾਂ ਕਿਸੇ ਉਤਪਾਦਨ ਸੌਦੇ ਦੇ ਮੁਲਤਵੀ ਕਰ ਦਿੱਤੀ ਗਈ।
ਇਸ ਵਜ੍ਹਾ ਕਾਰਨ ਅਮਰੀਕੀ ਕਰੂਡ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਸੋਮਵਾਰ ਨੂੰ 1 ਫ਼ੀਸਦੀ ਵਧ ਕੇ 77 ਡਾਲਰ ਪ੍ਰਤੀ ਬੈਰਲ ਹੋ ਗਈ, ਜੋ 3 ਸਾਲ ਵਿਚ ਆਪਣੇ ਉੱਚਤਮ ਪੱਧਰ ’ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
65 ਫ਼ੀਸਦੀ ਯਾਤਰੀ ਸਮਰੱਥਾ ਨਾਲ ਸ਼ੁਰੂ ਹੋਵੇਗੀ ਘਰੇਲੂ ਉਡਾਣ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਦਿੱਤੀ ਮਨਜ਼ੂਰੀ
NEXT STORY