ਬਿਜ਼ਨੈੱਸ ਡੈਸਕ - ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਸਮੇਂ ਲਗਾਤਾਰ ਗਿਰਾਵਟ ਆਉਣ ਤੋਂ ਬਾਅਦ ਹੁਣ ਕੀਮਤਾਂ ਵਿੱਚ ਤੇਜ਼ੀ ਆਉਂਦੀ ਵਿਖਾਈ ਦੇ ਰਹੀ ਹੈ। ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਇਜ਼ਾਫਾ ਹੋਇਆ ਹੈ। MCX 'ਤੇ 4 ਅਗਸਤ, 2023 ਨੂੰ ਡਿਲੀਵਰੀ ਲਈ ਸੋਨਾ ਮੰਗਲਵਾਰ ਦੀ ਸਵੇਰੇ 58493 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ 'ਤੇ ਖੁੱਲ੍ਹਿਆ ਹੈ। ਇਹ 0.12 ਫ਼ੀਸਦੀ ਜਾਂ 93 ਰੁਪਏ ਦੇ ਵਾਧੇ ਨਾਲ 58505 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਵਿਸ਼ਵ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਚਾਂਦੀ ਵਿੱਚ ਆਈ ਤੇਜ਼ੀ
ਮੰਗਲਵਾਰ ਨੂੰ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਮੰਗਲਵਾਰ ਸ਼ਾਮ MCX 'ਤੇ 5 ਜੁਲਾਈ ਦੀ ਡਿਲੀਵਰੀ ਵਾਲੀ ਚਾਂਦੀ 0.38 ਫ਼ੀਸਦੀ ਜਾਂ 265 ਰੁਪਏ ਦੇ ਵਾਧੇ ਨਾਲ 69450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।
ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ
ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.20 ਫ਼ੀਸਦੀ ਜਾਂ 3.80 ਡਾਲਰ ਦੇ ਵਾਧੇ ਨਾਲ 1937 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.28 ਫ਼ੀਸਦੀ ਜਾਂ 5.48 ਡਾਲਰ ਦੇ ਵਾਧੇ ਨਾਲ 1928.74 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ
ਗਲੋਬਲ ਪੱਧਰ 'ਤੇ ਚਾਂਦੀ ਦੀ ਕੀਮਤ
ਕਾਮੈਕਸ 'ਤੇ ਚਾਂਦੀ ਦੀ ਗਲੋਬਲ ਸਪਾਟ ਕੀਮਤ 0.57 ਫ਼ੀਸਦੀ ਜਾਂ 0.13 ਡਾਲਰ ਦੀ ਗਿਰਾਵਟ ਨਾਲ 23.16 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.16 ਫ਼ੀਸਦੀ ਜਾਂ 0.70 ਡਾਲਰ ਦੀ ਗਿਰਾਵਟ ਦੇ ਨਾਲ 22.95 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।
ਦਿੱਲੀ ਹਵਾਈ ਅੱਡੇ 'ਤੇ ਯਾਤਰੀ ਆਸਾਨੀ ਨਾਲ ਜਮ੍ਹਾਂ ਕਰ ਸਕਣਗੇ ਸਾਮਾਨ, DIAL ਨੇ ਸ਼ੁਰੂ ਕੀਤੀ SBD ਸਹੂਲਤ
NEXT STORY