ਨਵੀਂ ਦਿੱਲੀ : ਕੋਲਾ, ਖਾਦ, ਸਟੀਲ, ਸੀਮਿੰਟ ਅਤੇ ਪਾਵਰ ਸੈਕਟਰਾਂ ਦੀ ਬਿਹਤਰ ਪ੍ਰਦਰਸ਼ਨ ਕਾਰਨ ਦੇਸ਼ ਦੇ ਅੱਠ ਮੁੱਖ ਉਦਯੋਗਾਂ ਦਾ ਉਤਪਾਦਨ ਨਵੰਬਰ ਵਿੱਚ 5.4 ਫੀਸਦੀ ਵਧ ਗਿਆ ਜੋ ਇਕ ਸਾਲ ਪਹਿਲਾਂ 3.2 ਫੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਨਵੰਬਰ 'ਚ ਕੱਚੇ ਤੇਲ, ਕੁਦਰਤੀ ਗੈਸ ਅਤੇ ਰਿਫਾਇਨਰੀ ਉਤਪਾਦਨ 'ਚ ਕਮੀ ਆਈ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਅੱਠ ਬੁਨਿਆਦੀ ਉਦਯੋਗਾਂ ਦੀ ਵਿਕਾਸ ਦਰ 0.9 ਫੀਸਦੀ ਸੀ।
ਅੱਠ ਮੁੱਖ ਉਦਯੋਗਾਂ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਨੇ ਚਾਲੂ ਵਿੱਤੀ ਸਾਲ ਵਿੱਚ ਅਪ੍ਰੈਲ-ਨਵੰਬਰ ਦੌਰਾਨ 8 ਫੀਸਦੀ ਦੀ ਵਾਧਾ ਦਰ ਦਰਜ ਕੀਤੀ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 13.9 ਫੀਸਦੀ ਸੀ। ਅੰਕੜਿਆਂ ਮੁਤਾਬਕ ਇਸ ਸਾਲ ਨਵੰਬਰ 'ਚ ਕੋਲੇ ਦਾ ਉਤਪਾਦਨ ਸਾਲਾਨਾ ਆਧਾਰ 'ਤੇ 12.3 ਫੀਸਦੀ, ਖਾਦ ਦਾ 6.4 ਫੀਸਦੀ, ਸਟੀਲ ਦਾ 10.8 ਫੀਸਦੀ, ਸੀਮੈਂਟ 28.6 ਫੀਸਦੀ ਅਤੇ ਬਿਜਲੀ ਦਾ ਉਤਪਾਦਨ 12.1 ਫੀਸਦੀ ਵਧਿਆ ਹੈ। ਉਦਯੋਗਿਕ ਉਤਪਾਦਨ ਦੇ ਕੁੱਲ ਸੂਚਕਾਂਕ (ਆਈ.ਆਈ.ਪੀ.) ਵਿੱਚ ਬੁਨਿਆਦੀ ਉਦਯੋਗਾਂ ਦਾ ਭਾਰ 40.27 ਫੀਸਦੀ ਹੈ। ਇਸ ਕਾਰਨ ਇਸ ਦਾ ਅਸਰ ਉਦਯੋਗਿਕ ਉਤਪਾਦਨ 'ਤੇ ਵੀ ਦੇਖਣ ਨੂੰ ਮਿਲੇਗਾ।
ਸਰਕਾਰ ਨਵੰਬਰ ਮਹੀਨੇ ਦਾ ਆਈ.ਆਈ.ਪੀ ਅੰਕੜਾ ਜਨਵਰੀ 2023 ਦੇ ਦੂਜੇ ਹਫ਼ਤੇ ਜਾਰੀ ਕਰ ਸਕਦੀ ਹੈ। ਇਸ ਸਬੰਧ 'ਚ ਰੇਟਿੰਗ ਏਜੰਸੀ ਆਈ.ਸੀ.ਆਰ.ਏ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਬੁਨਿਆਦੀ ਉਦਯੋਗਾਂ 'ਚ ਵਾਧੇ ਦਾ ਅਸਰ ਉਦਯੋਗਿਕ ਉਤਪਾਦਨ ਦੇ ਸੂਚਕਾਂਕ 'ਤੇ ਦਿਖਾਈ ਦੇਵੇਗਾ ਅਤੇ ਇਹ ਤਿੰਨ ਤੋਂ ਚਾਰ ਫੀਸਦੀ ਤੱਕ ਵਧ ਸਕਦਾ ਹੈ। ਹਾਲਾਂਕਿ, ਇੰਡੀਆ ਰੇਟਿੰਗ ਨੇ ਕਿਹਾ ਕਿ ਬੁਨਿਆਦੀ ਉਦਯੋਗਾਂ ਦੀ ਪੁਨਰ ਸੁਰਜੀਤੀ ਵਿਆਪਕ ਨਹੀਂ ਹੈ ਕਿਉਂਕਿ ਰਿਫਾਇਨਰੀ ਉਤਪਾਦਾਂ, ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਕਾਰਗੁਜ਼ਾਰੀ ਅਜੇ ਵੀ ਕਮਜ਼ੋਰ ਹੈ। ਉਨ੍ਹਾਂ ਨੇ ਕਿਹਾ ਕਿ "ਹਾਲਾਂਕਿ ਅੱਠ ਮੁੱਖ ਉਦਯੋਗਾਂ ਵਿੱਚ ਨਵੰਬਰ 'ਚ ਸਾਲਾਨਾ ਆਧਾਰ 'ਤੇ ਵਾਧੇ ਨਾਲ ਉਦਯੋਗਿਕ ਉਤਪਾਦਨ ਦੇ ਵਾਧੇ ਨੂੰ ਮਦਦ ਮਿਲੇਗੀ।
Year Ender 2022 : ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ , ਜਿਨ੍ਹਾਂ ਕਾਰਨ ਬਦਲੀ ਦੇਸ਼ ਦੀ ਨੁਹਾਰ
NEXT STORY