ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦਾ ਮੁਨਾਫਾ 17.1 ਫੀਸਦੀ ਘੱਟ ਕੇ 94.5 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦਾ ਮੁਨਾਫਾ 114 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦੀ ਆਮਦਨ 11.2 ਫੀਸਦੀ ਵਧ ਕੇ 530.3 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦੀ ਆਮਦਨ 476.8 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦਾ ਐਬਿਟਡਾ 157.6 ਕਰੋੜ ਰੁਪਏ ਤੋਂ ਘੱਟ ਕੇ 139.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਅੰਜਤਾ ਫਾਰਮਾ ਦਾ ਐਬਿਟਡਾ ਮਾਰਜਨ 33.1 ਫੀਸਦੀ ਤੋਂ ਘੱਟ ਕੇ 26.3 ਫੀਸਦੀ ਰਿਹਾ ਹੈ।
ਫੈਡਰਲ ਰਿਜ਼ਰਵ ਜੂਨ 'ਚ ਮਹਿੰਗਾ ਕਰ ਸਕਦੈ ਕਰਜ਼ਾ, ਫਿਲਹਾਲ ਦਰਾਂ ਬਰਕਰਾਰ
NEXT STORY