ਪੈਰਿਸ — ਫਰਾਂਸ ਦੀ ਵਾਹਨ ਕੰਪਨੀ PSA ਅਤੇ ਅਮਰੀਕਾ-ਇਤਾਲਵੀ ਕੰਪਨੀ ਫੀਏਟ ਕ੍ਰਿਸਲਰ ਨੇ ਆਪਣੀ ਕੰਪਨੀਆਂ ਦਾ ਰਲੇਵਾਂ ਕਰਕੇ ਨਵੀਂ ਕੰਪਨੀ ਬਣਾਉਣ ਦਾ ਪੱਕਾ ਕਰਾਰ ਕਰਨ ਦਾ ਬੁੱਧਵਾਰ ਯਾਨੀ ਕਿ ਅੱਜ ਐਲਾਨ ਕੀਤਾ। ਨਵੀਂ ਕੰਪਨੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਹੋਵੇਗੀ। ਦੋਵਾਂ ਕੰਪਨੀਆਂ ਨੇ ਬੁੱਧਵਾਰ ਨੂੰ ਸਾਂਝੇ ਬਿਆਨ 'ਚ ਕਿਹਾ, 'ਫਿਏਟ ਕ੍ਰਿਸਲਰ ਆਟੋਮੋਬਾਈਲਸ ਅਤੇ ਪਿਯੂਜ਼ੋ ਐਸ.ਏ.(ਗਰੁੱਪ ਪੀ.ਐਸ.ਏ.) ਨੇ ਬਰਾਬਰ ਹਿੱਸੇਦਾਰੀ 'ਚ ਆਪਸੀ ਰਲੇਵੇਂ ਦੇ ਨਾਲ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਵਾਹਨ ਉਪਕਰਣ ਨਿਰਮਾਤਾ ਕੰਪਨੀ ਬਣਾਉਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਨਵੀਂ ਇਕਾਈ ਵਿਕਰੀ ਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੀ ਚੌਥੀ ਅਤੇ ਵਿਕਰੀ ਆਮਦਨ ਦੇ ਹਿਸਾਬ ਨਾਲ ਤੀਜੀ ਸਭ ਤੋਂ ਵੱਡੀ ਨਿਰਮਾਤਾ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਦੇ ਤਹਿਤ ਦੋਵਾਂ ਵਿਚੋਂ ਕਿਸੇ ਦੇ ਵੀ ਪਲਾਂਟ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਰਿਕਾਰਡ ਉੱਚਾਈ 'ਤੇ ਬੰਦ ਹੋਇਆ ਬਾਜ਼ਾਰ, ਸੈਂਸੈਕਸ 41558 ਅਤੇ ਨਿਫਟੀ 12200 ਦੇ ਪਾਰ
NEXT STORY