ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਤਹਿਤ ਦੇਸ਼ ਭਰ ਵਿਚ ਜਾਰੀ ਕੀਤੇ ਜਾਣ ਵਾਲੇ ਪੀਯੂਸੀ (ਪ੍ਰਦੂਸ਼ਣ ਅੰਡਰ ਕੰਟਰੋਲ) ਸਰਟੀਫਿਕੇਟ ਦੇ ਸਾਂਝੇ ਫਾਰਮੈਟ ਲਈ 14 ਜੂਨ, 2021 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ: ਪੀਯੂਸੀਸੀ ਦਾ: -
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
- ਦੇਸ਼ ਭਰ ਵਿਚ ਇਕਸਾਰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀਯੂਸੀ) ਫਾਰਮੈਟ ਦੀ ਸ਼ੁਰੂਆਤ ਅਤੇ ਪੀਯੂਸੀ ਡਾਟਾਬੇਸ ਨੂੰ ਰਾਸ਼ਟਰੀ ਰਜਿਸਟਰ ਨਾਲ ਜੋੜਨਾ।
- ਕੇਂਦਰੀ ਮੋਟਰ ਵਾਹਨ ਨਿਯਮ 1989 ਵਿਚ ਕੀਤੀਆਂ ਤਬਦੀਲੀਆਂ ਦੇ ਤਹਿਤ ਸਰਟੀਫਿਕੇਟ ਲਈ ਨਵਾਂ ਫਾਰਮੈਟ ਜਾਰੀ ਕੀਤਾ ਜਾਵੇਗਾ, ਜਿਸ ਵਿਚ ਕਿਊਆਰ ਕੋਡ ਹੋਵੇਗਾ। ਇਸ ਵਿਚ ਵਾਹਨ ਦੀ ਪੂਰੀ ਜਾਣਕਾਰੀ ਜਿਵੇਂ ਰਜਿਸਟਰੀ ਨੰਬਰ, ਚੇਸੀ ਨੰਬਰ, ਵਾਹਨ ਮਾਲਕ ਦਾ ਨਾਮ, ਇਸ ਦਾ ਪਰਮਿਟ ਆਦਿ ਪੂਰੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ।
- ਮੰਤਰਾਲੇ ਵੱਲੋਂ 14 ਜੂਨ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਵਾਹਨ ਮਾਲਕ ਦਾ ਮੋਬਾਈਲ ਨੰਬਰ ਇਸ ਫਾਰਮੈਟ ਵਿਚ ਦੇਣਾ ਲਾਜ਼ਮੀ ਹੋਵੇਗਾ। ਪ੍ਰਦੂਸ਼ਣ ਸਰਟੀਫਿਕੇਟ ਦੀ ਵੈਧਤਾ ਅਤੇ ਫੀਸ ਸੰਬੰਧੀ ਸਾਰੀ ਜਾਣਕਾਰੀ ਸਿੱਧੇ ਤੌਰ ਤੇ ਐਸ.ਐਮ.ਐਸ. ਦੇ ਜ਼ਰੀਏ ਵਾਹਨ ਮਾਲਕ ਨੂੰ ਭੇਜ ਦਿੱਤੀ ਜਾਏਗੀ। ਇਸ ਨੂੰ ਰਾਸ਼ਟਰੀ ਰਜਿਸਟਰ ਨਾਲ ਵੀ ਲਿੰਕ ਕੀਤਾ ਜਾਵੇਗਾ।
- ਪ੍ਰਦੂਸ਼ਨ ਦੀ ਜ਼ਿਆਦਾ ਨਿਕਾਸੀ ਹੋਣ ਦੀ ਸਥਿਤੀ ਵਿਚ ਮਿਲੇਗੀ ਅਵੈਧ ਪਰਚੀ :- ਨੋਟੀਫਿਕੇਸ਼ਨ ਦੇ ਅਨੁਸਾਰ, ਜੇ ਵਾਹਨ ਮਿਆਰ ਤੋਂ ਵੱਧ ਨਿਕਾਸੀ ਕਰਦਾ ਹੈ ਤਾਂ ਇੱਕ ਅਵੈਧ ਪਰਚੀ ਜਾਰੀ ਕੀਤੀ ਜਾਏਗੀ। ਇਸ ਨੂੰ ਦਿਖਾ ਕੇ ਵਾਹਨ ਦੀ ਕਿਸੇ ਵੀ ਸੇਵਾ ਕੇਂਦਰ ਜਾਂ ਪ੍ਰਦੂਸ਼ਣ ਜਾਂਚ ਕੇਂਦਰ ਵਿਖੇ ਮੁਰੰਮਤ ਕਰਵਾਉਣੀ ਪਵੇਗੀ। ਇਹ ਪਰਚੀ ਜਾਂਚ ਅਧਿਕਾਰੀ ਦੁਆਰਾ ਲਿਖਤੀ ਜਾਂ ਡਿਜੀਟਲ ਮੋਡ ਵਿਚ ਜਾਰੀ ਕੀਤੀ ਜਾਏਗੀ।
- ਜੇ ਵਾਹਨ ਦੀ ਮੁਰੰਮਤ ਨਾ ਕਰਵਾਈ ਤਾਂ ਲਗਾਇਆ ਜਾਵੇਗਾ ਜੁਰਮਾਨਾ :- ਜੇ ਅਧਿਕਾਰੀ ਦੁਆਰਾ ਅਵੈਧ ਪਰਚੀ ਜਾਰੀ ਹੋਣ ਦੇ ਬਾਵਜੂਦ ਵਾਹਨ ਮਾਲਕ ਜਾਂ ਡਰਾਈਵਰ ਨੇ ਵਾਹਨ ਦੀ ਮੁਰੰਮਤ ਨਾ ਕਰਵਾਈ ਜਾਂ ਪ੍ਰਦੂਸ਼ਣ ਪ੍ਰਮਾਣ ਪੱਤਰ ਪ੍ਰਮਾਣਿਤ ਨਹੀਂ ਕੀਤਾ ਤਾਂ ਉਸਨੂੰ ਜੁਰਮਾਨਾ ਕੀਤਾ ਜਾਵੇਗਾ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਨਿਯਮ ਦੀ ਪਾਲਣਾ ਆਈ.ਟੀ. ਨਾਲ ਸਬੰਧਤ ਹੋਵੇਗੀ ਅਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਵਿਚ ਸਹਾਇਤਾ ਕਰੇਗੀ।
- ਰਜਿਸਟਰੀਕਰਣ ਅਤੇ ਪਰਮਿਟ ਹੋ ਸਕਦਾ ਹੈ ਰੱਦ :- ਨੋਟੀਫਿਕੇਸ਼ਨ ਅਨੁਸਾਰ ਜੇ ਵਾਹਨ ਮਾਲਕ ਕੋਲ ਵੈਧ(ਜਾਇਜ਼) ਪ੍ਰਦੂਸ਼ਣ ਪ੍ਰਮਾਣ ਪੱਤਰ ਨਹੀਂ ਹੈ ਜਾਂ ਵਾਹਨ ਮਾਲਕ ਦੁਆਰਾ ਨਿਯਮਾਂ ਦੀ ਪਾਲਣਾ ਨਹੀਂ ਕੀਤੇ ਜਾਣ ਨਾਲ ਸਬੰਧਤ ਆਰ.ਟੀ.ਓ. ਵਾਹਨ ਦੀ ਰਜਿਸਟ੍ਰੇਸ਼ਨ ਜਾਂ ਉਸ ਦਾ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਇਹ ਦਸਤਾਵੇਜ਼ ਵੈਧ ਪ੍ਰਮਾਣ ਪੱਤਰ ਬਣਨ ਤੱਕ ਰੱਦ ਰਹਿਣਗੇ।
ਇਹ ਵੀ ਪੜ੍ਹੋ : ਦੇਸ਼ ਦੇ ਸਭ ਤੋਂ ਵੱਡੇ ਕ੍ਰਿਪਟੋ ਕਰੰਸੀ ਐਕਸਚੇਂਜ ਨੂੰ ਫੇਮਾ ਉਲੰਘਣਾ ਲਈ ED ਦਾ ਨੋਟਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਰੇ ਨਿਸ਼ਾਨ 'ਚ ਸ਼ੇਅਰ ਬਾਜ਼ਾਰ, ਸੈਂਸੈਕਸ 21 ਅੰਕ ਤੇ ਨਿਫਟੀ 15725 ਦੇ ਪੱਧਰ 'ਤੇ ਬੰਦ
NEXT STORY