ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੇਸ਼ ਦੇ ਸਭ ਤੋਂ ਵੱਡੇ ਕ੍ਰਿਪਟੋਕੁਰੰਸੀ ਐਕਸਚੇਂਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਐਕਸਚੇਂਜ ਨੂੰ ਇਹ ਨੋਟਿਸ 2,790 ਕਰੋੜ ਰੁਪਏ ਦੇ ਲੈਣ-ਦੇਣ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਐਕਸਚੇਂਜ ਵਜ਼ੀਰਐਕਸ ਦੀ ਸਥਾਪਨਾ ਦਸੰਬਰ 2017 ਵਿਚ ਕੰਪਨੀ ਜਨਮਾਈ ਲੈਬਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੀ ਗਈ ਸੀ। ਇਸ ਨੂੰ ਘਰੇਲੂ ਕ੍ਰਿਪਟੋ ਕਰੰਸੀ ਸਟਾਰਟ ਅੱਪ ਦੇ ਰੂਪ ਵਿਚ ਸਥਾਪਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਰਈਸ Elon Musk ਤੇ Jeff Bezos ਇੰਝ ਬਚਾਉਂਦੇ ਨੇ ਆਪਣਾ ਟੈਕਸ
ਜਾਂਚ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਦੁਆਰਾ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਵਿਚ ਐਕਸਚੇਂਜ ਦੇ ਡਾਇਰੈਕਟਰ ਨਿਸ਼ਚਲ ਸੇਠੀ ਅਤੇ ਹਨੂੰਮਾਨ ਮਹਾਤਰੇ ਦਾ ਨਾਮ ਲਿਆ ਗਿਆ ਹੈ। ਈਡੀ ਨੇ ਕਿਹਾ ਕਿ ਇਸਨੂੰ ਇੱਕ 'ਚੀਨੀ ਮਾਲਕੀਅਤ' ਵਾਲੀ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਐਪ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੌਰਾਨ ਕੰਪਨੀ ਦੇ ਇਸ ਲੈਣ-ਦੇਣ ਬਾਰੇ ਪਤਾ ਲੱਗਿਆ ਹੈ। ਈਡੀ ਨੇ ਕਿਹਾ ਕਿ ਇਹ ਕਾਰਨ ਦੱਸੋ ਨੋਟਿਸ 2,790.74 ਕਰੋੜ ਰੁਪਏ ਦੇ ਲੈਣ-ਦੇਣ ਦੇ ਸੰਬੰਧ ਵਿਚ ਹੈ।
ਇਹ ਵੀ ਪੜ੍ਹੋ : ਐਮਰਜੈਂਸੀ ਖਰਚਿਆਂ ਲਈ ਪੈਸਾ ਜਮ੍ਹਾ ਕਰ ਰਹੇ ਹਨ ਲੋਕ, ਮਹਿੰਗਾਈ ਨੂੰ ਲੈ ਕੇ ਵਧੀ ਚਿੰਤਾ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਜਾਂਚ ਨੇ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ ਚੀਨੀ ਨਾਗਰਿਕਾਂ ਨੇ ਭਾਰਤੀ ਰੁਪਿਆ ਦੀ ਜਮ੍ਹਾਂ ਰਾਸ਼ੀ ਨੂੰ ਕ੍ਰਿਪਟੋਕਰੰਸੀ ਟੀਥਰ (ਯੂ.ਐੱਸ.ਡੀ.ਟੀ.) ਵਿਚ ਤਬਦੀਲ ਕਰਕੇ 57 ਕਰੋੜ ਰੁਪਏ ਦੀ ਅਪਰਾਧ ਦੀ ਕਮਾਈ ਦੀ ਮਨੀ ਲਾਂਡਰਿੰਗ ਕੀਤੀ ਸੀ। ਬਾਅਦ ਵਿਚ ਇਸਨੂੰ ਬਿਨੈਂਸ (ਕੇਮੈਨ ਆਈਲੈਂਡਜ਼ ਵਿਚ ਰਜਿਸਟਰਡ ਐਕਸਚੇਂਜ) ਵਾਲੇਟ ਵਿਚ ਤਬਦੀਲ ਕਰ ਦਿੱਤਾ ਗਿਆ। ਬਿਨੈਂਸ ਨੇ 2019 ਵਿਚ ਵਜ਼ੀਰਐਕਸ ਦੀ ਪ੍ਰਾਪਤੀ ਕੀਤੀ। ਈਡੀ ਦਾ ਦੋਸ਼ ਹੈ ਕਿ ਵਜ਼ੀਰ ਐਕਸ ਨੇ ਕ੍ਰਿਪਟੋ ਕਰੰਸੀਜ਼ ਰਾਹੀਂ ਵਿਆਪਕ ਲੈਣ-ਦੇਣ ਦੀ ਆਗਿਆ ਦਿੱਤੀ ਹੈ। ਵਜ਼ੀਰ ਐਕਸ ਨੇ ਐਂਟੀ-ਮਨੀ ਲਾਂਡਰਿੰਗ ਐਕਟ ਅਤੇ ਫਾਈਨੈਂਸਿੰਗ ਆਫ ਟਰੇਰਿਜ਼ਮ (ਸੀ.ਐੱਫ.ਟੀ.) ਦੇ ਨਾਲ-ਨਾਲ ਫੇਮਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਤਹਿਤ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਬਿਨਾਂ ਇਨ੍ਹਾਂ ਲੈਣ-ਦੇਣ ਦੀ ਇਜਾਜ਼ਤ ਦਿੱਤੀ।
ਇਹ ਵੀ ਪੜ੍ਹੋ : ਟਾਟਾ ਮੋਟਰਜ਼ ਨੇ ਆਪਣੀ 5 Star Rating ਨੈਕਸਨ ਦੀ 2 ਲੱਖ ਵੀਂ ਇਕਾਈ ਦਾ ਕੀਤਾ ਉਤਪਾਦਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
NEXT STORY